*ਜਸਵੀਰ ਸਿੰਘ ਗੜ੍ਹੀ ਮੈਨੂੰ ਕਿਸੇ ਸਮੇਂ ਵੀ ਮਰਵਾ ਸਕਦਾ ਹੈ-ਐਨਆਰਆਈ ਸੋਨੂ ਅੰਬੇਦਕਰ*

पंजाब
Spread the love

ਜਲੰਧਰ ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮੈਨੂੰ ਕਿਸੇ ਸਮੇਂ ਵੀ ਮਰਵਾ ਸਕਦਾ ਹੈ, ਪੁਲੀਸ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਐਨ ਆਰ ਆਈ ਸੋਨੂ ਅੰਬੇਦਕਰ ਨੇ ਕੀਤਾ ਹੈ।
ਅਮਰੀਕਾ ਦੇ ਰਹਿਣ ਵਾਲੇ ਸੋਨੂ ਅੰਬੇਦਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇੱਕ ਕਿਤਾਬ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਹੱਤਿਆ ਅਤੇ ਮਾਇਆਵਤੀ ਦੀ ਭੂਮਿਕਾ ਲਿਖੀ, ਜੋ ਸਮਾਜ ਵਿਚ ਕਾਫੀ ਮਸ਼ਹੂਰ ਹੋਈ ਅਤੇ ਇਹ ਕਿਤਾਬ ਕਾਫੀ ਚਰਚਾ ਦਾ ਵਿਸ਼ਾ ਹੈ। 12 ਦਸੰਬਰ 2021 ਨੂੰ ਰਾਤ 9 ਵਜੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਇਸ ਸਮੇਂ ਫਗਵਾੜਾ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਮੈਨੂੰ ਫ਼ੋਨ ਕੀਤਾ ਅਤੇ ਇਹ ਕਹਿਣ ਲਗਾ ਕੇ ਤੂੰ ਇਹ ਕਿਤਾਬ ਕਿਵੇਂ ਲਿਖੀ ਹੈ। ਉਸ ਨੇ ਮੈਨੂੰ ਫੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਉਸ ਨੇ ਮੈਨੂੰ ਬਹੁਤ ਹੀ ਗੰਦੀਆਂ ਗਾਲਾਂ ਫੋਨ ਉੱਤੇ ਕੱਢੀਆਂ, ਜਿਸ ਦੀ ਸਾਰੀ ਰਿਕਾਰਡਿੰਗ ਮੇਰੇ ਕੋਲ ਹੈ । 28 ਦਸੰਬਰ 2021 ਨੂੰ ਮੈਂ ਜਸਵੀਰ ਸਿੰਘ ਗੜ੍ਹੀ ਖ਼ਿਲਾਫ਼ ਐਸਐਸਪੀ ਨਵਾਂਸ਼ਹਿਰ ਨੂੰ ਸ਼ਿਕਾਇਤ ਕੀਤੀ। ਐਸਐਸਪੀ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਕਿ ਦੋਸ਼ੀ ਖਿਲਾਫ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਸੋਨੂ ਅੰਬੇਦਕਰ ਨੇ ਅੱਗੇ ਕਿਹਾ ਕਿ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਨੇ ਹਾਲੇ ਤਕ ਜਸਵੀਰ ਸਿੰਘ ਗੜ੍ਹੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦੋ ਮਹੀਨੇ ਮੈਂ ਪੁਲਸ ਦੇ ਦਫਤਰਾਂ ਦੇ ਚੱਕਰ ਕੱਢ ਕੇ ਅਕ ਗਿਆ ਹਾਂ। ਜਸਵੀਰ ਸਿੰਘ ਗੜ੍ਹੀ ਲਗਾਤਾਰ ਮੈਨੂੰ ਆਪਣੇ ਚੇਲਿਆਂ ਰਾਹੀਂ ਮਰਵਾਉਣ ਦੀਆਂ ਧਮਕੀਆਂ ਦੇ ਰਿਹਾ ਹੈ।
ਸੋਨੂ ਅੰਬੇਦਕਰ ਨੇ ਪੰਜਾਬ ਦੇ ਡੀਜੀਪੀ ਕੋਲੋਂ ਮੰਗ ਕੀਤੀ ਹੈ ਕਿ ਜਸਵੀਰ ਸਿੰਘ ਗੜ੍ਹੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਮੇਰੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਉੱਤੇ ਕੋਈ ਹਮਲਾ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਜਸਵੀਰ ਸਿੰਘ ਗੜ੍ਹੀ  ਅਤੇ ਪੰਜਾਬ ਪੁਲਿਸ  ਜੁਮੇਵਾਰ ਹੋਵੇਗੀ

Leave a Reply

Your email address will not be published. Required fields are marked *