ਮੁੱਲਾਂਪੁਰ ਦਾਖਾ 08 ਫਰਵਰੀ (ਦਾ ਮਿਰਰ ਪੰਜਾਬ) – ਸ਼ਹਿਰ ਅੰਦਰ ਕਰਵਾਏ ਕਰੋੜਾਂ ਦੇ ਵਿਕਾਸ ਕਾਰਜਾਂ ਤੋਂ ਸ਼ਹਿਰ ਵਾਸੀ ਡਾਹਢੇ ਖੁਸ਼ ਹਨ, ਜਿਸ ਕਰਕੇ ਹਰ ਵਰਗ ਦੇ ਕੈਪਟਨ ਸੰਦੀਪ ਸਿੰਘ ਸੰਧੂ ਇੱਕ ਹਰਮਨ ਪਿਆਰੇ ਲੋਕ ਨੇਤਾ ਬਣ ਗਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਮੈਡਮ ਹਰਪ੍ਰੀਤ ਕੌਰ ਰਿੱਪੂ ਗਿੱਲ ਨੇ ਅੱਜ ਵਾਰਡ ਨੰਬਰ 12 ਅਤੇ 13 ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਨ ਉਪਰੰਤ ਪੱਤਰਕਾਰਾਂ ਕੋਲ ਕੀਤਾ। ਪ੍ਰਧਾਨ ਰਿੱਪੂ ਗਿੱਲ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਦੀ ਲਾਡਲੀ ਧੀ ਨਿਹਚਲ ਸੰਧੂ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਕੌਂਸਲਰ ਬਲਵੀਰ ਚੰਦ, ਤਰੁਣ ਕੁਮਾਰ ਜਿੰਦਲ, ਰਵਿੰਦਰ ਸਿੰਘ ਮੋਹੀ ਅਤੇ ਮਨਜਿੰਦਰ ਕੌਰ ਸ਼ੇਖੂਪਰਾਂ ਸ਼ਾਮਲ ਸਨ।
ਪ੍ਰਧਾਨ ਰਿੱਪੂ ਗਿੱਲ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀਆਂ ਦੀ ਨੀਤੀਆਂ ਤੋਂ ਖੁਸ਼ ਹਨ ਇਸ ਲਈ ਆਏ ਦਿਨ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ, ਕਿਉਂਕਿ ਕਾਂਗਰਸ ਕੋਲ ਸ੍ਰ. ਚਰਨਜੀਤ ਸਿੰਘ ਚੰਨੀ ਵਰਗੇ ਮੱਧ ਵਰਗੀ ਤੇ ਗੈਰ ਸਿਆਸੀ ਪਰਿਵਾਰਾਂ ਵਿੱਚੋਂ ਆਏ ਵਿਅਕਤੀ ਹਨ ਜੋ ਕਿ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨੇ ਗਏ ਹਨ।
ਇਸ ਮੌਕੇ ਨਿਹਚਲ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਪਾਪਾ ਕੈਪਟਨ ਸੰਧੂ ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਉਨ੍ਹਾਂ ਦੇ ਕੋਲ ਨਹੀਂ ਸਨ, ਸਗੋਂ ਉਹ ਵੀ ਆਪਣੇ ਹਲਕਾ ਦਾਖਾ ਦੇ ਵਸਨੀਕਾਂ ਦੀ ਦੇਖਭਾਲ ਲਈ ਭੱਜ ਦੋੜ ਕਰ ਰਹੇ ਸਨ। ਪ੍ਰਧਾਨ ਬਾਂਸਲ ਨੇ ਕਿਹਾ ਕਿ ਕੈਪਟਨ ਸੰਧੂ ਦੀ ਬਦੌਲਤ ਹੀ ਸ਼ਹਿਰ ਅੰਦਰ ਬਹੁਕਰੋੜੀ ਪ੍ਰੋਜੈਕਟ ਆਏ ਹਨ। ਪਹਿਲਾ ਵਾਲੇੇ ਸਿਆਸੀ ਆਗੂ ਤਾਂ ਸਿਰਫ ਰਾਜਨੀਤੀ ਕਰ ਰਹੇ ਸਨ। ਇਸ ਲਈ ਐਂਤਕੀ ਸ਼ਹਿਰ ਵਾਸੀਆਂ ਨੇ ਪੱਕਾ ਮਨ ਬਣਾ ਲਿਆ ਕਿ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਾ ਹੈ।





