ਮੁੱਲਾਂਪੁਰ ਦਾਖਾ/ਚੌਂਕੀਮਾਨ,8 ਫਰਬਰੀ(ਦਾ ਮਿਰਰ ਪੰਜਾਬ)—ਜਿਉ ਜਿਉ ਚੋਣਾ ਨਜਦੀਕ ਆ ਰਹੀਆਂ ਹਨ ਇਸੇ ਤਰਾਂ ਚੋਣ ਮਾਹੌਲ ਭਖਦਾ ਜਾ ਰਿਹਾ ਹੈ। ਇਸ ਤਹਿਤ ਅੱਜ ਵਿਧਾਨ ਸਭਾ ਹਲਕਾ ਦਾਖਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਪਿੰਡ ਸਵੱਦੀ ਕਲਾਂ ਵਿਚ ਕਾਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕੈਪਟਨ ਸੰਧੂ ਨੇ ਵਰਕਰਾਂ ਦੀਆਂ ਵੱਖੋ ਵੱਖ ਤਰਾਂ ਦੀਆਂ ਡਿਊਟੀਆਂ ਲਗਾਈਆਂ। ਕੈਪਟਨ ਸੰਧੂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਹੀ ਚੋਣ ਪ੍ਰਚਾਰ ਕੀਤਾ ਜਾਵੇ ਅਤੇ ਕਿਸੀ ਵੀ ਵਿਅਕਤੀ ਦੀ ਸ਼ਾਨ ਦੇ ਖਿਲਾਫ ਨਹੀ ਬੋਲਣਾ ਚੋਣਾ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਆਪਾਂ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ। ਉਹਨਾ ਕਿਹਾ ਕਿ ਕਾਗਰਸ ਪਾਰਟੀ ਵਾਲੋ ਹਲਕਾ ਦਾਖਾ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਮੁੱਦੇ ਤੇ ਹੀ ਵੋਟ ਦੀ ਮੰਗ ਕਰਨੀ ਹੈ। ਇਸ ਮੌਕੇ ਮੇਜਰ ਸਿੰਘ ਮੁਲਾਂਪੁਰ,ਅਨਿਲ ਜੈਨ,ਸਵੱਦੀ ਕਲਾਂ ਜੋਨ ਇੰਚਾਰਜ ਸੁਰਜੀਤ ਸਿੰਘ ਨਾਭਾ,ਡਾਕਟਰ ਸੁਦਾਗਰ ਸਿੰਘ ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਸਰਪੰਚ ਦਲਜੀਤ ਸਿੰਘ ਸਵੱਦੀ ਪੱਛਮੀ,ਡਾਇਰੇਕਟਰ ਜਗਦੀਪ ਸਿੰਘ ਜੱਗਾ,ਬਲਾਕ ਪ੍ਰਧਾਨ ਤਰਲੋਕ ਸਿੰਘ ਸਵੱਦੀ,ਗੁਰਸੇਵਕ ਸਿੰਘ ਸੋਨੀ,ਪ੍ਰਧਾਨ ਬੂਟਾ ਸਿੰਘ,ਜਗਦੇਵ ਸਿੰਘ ਤੂਰ ਪੰਚ,ਸੁਖਮੰਦਰ ਸਿੰਘ ਜੱਗਾ,ਸਤਨਾਮ ਸਿੰਘ ,ਰਾਮ ਸਿੰਘ ਰਾਮੀ,ਓਂਕਾਰ ਸਿੰਘ ਕਾਲਾ,ਰਣਜੀਤ ਸਿੰਘ ਕਾਕਾ,ਜਗਦੇਵ ਸਿੰਘ ਸਿੱਧੂ,ਪੰਚ ਭਗਵਾਨ ਸਿੰਘ ਪੰਚ,ਅਮਨਦੀਪ ਸਿੰਘ ਤੇ ਗੁਰਵਿੰਦਰ ਸਿੰਘ ਤੂਰ ਆਦਿ ਹਾਜਰ ਸਨ





