*ਹਲਕਾ ਦਾਖਾ ਅੰਦਰ ਪਿਛਲੇ 10 ਸਾਲਾਂ ਦੌਰਾਨ ਝੂਠੇ ਪਰਚਿਆਂ ਦੀ ਹੋਈ ਰਾਜਨੀਤੀ – ਕੈਪਟਨ ਸੰਧੂ*

Uncategorized
Spread the love

ਮੁੱਲਾਂਪੁਰ ਦਾਖਾ 08 ਫਰਵਰੀ (ਦਾ ਮਿਰਰ ਪੰਜਾਬ) – 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਹਲਕਾ ਦਾਖਾ ਦੇ ਨਾਮਵਰ ਪਿੰਡ ਭੱਟੀਆਂ ਢਾਹਾ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਅਸ਼ੀਰਵਾਦ ਸਦਕਾ ਉਹ ਹਲਕਾ ਦਾਖਾ ਤੋਂ ਵਿਧਾਇਕ ਬਣੇ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਘਰਾਂ ਦੀਆਂ ਸੁਆਣੀਆਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆਂ ਹੋਣਗੇ। 

              ਕੈਪਟਨ ਸੰਧੂ ਨੇ ਕਿਹਾ ਕਿ ਜਿਮਨੀ ਚੋਣ 2019 ਤੋਂ ਪਹਿਲਾ ਹਲਕਾ ਦਾਖਾ ਅੰਦਰ ਝੂਠੇ ਪਰਚਿਆਂ ਦੀ ਰਾਜਨੀਤੀ ਹੋ ਰਹੀ ਸੀ। ਜਿਸ ਕਰਕੇ ਹਲਕਾ ਦਾਖਾ ਬਦਨਾਮ ਸੀ, ਪਰ ਜਦੋਂ ਉਸਦੀ ਹਲਕੇ ਅੰਦਰ ਆਮਦ ਹੋਈ ਤਾਂ ਸਿਆਸੀ ਆਗੂ ਉਸ ਵਾਲ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਸਨ। ਉਸਨੇ ਫੈਲੀ ਨਫਰਤ ਦੀ ਇਸ ਅੱਗ ਨੂੰ ਠੱਲ ਪਾ ਕੇ ਪਿੰਡਾਂ ਅੰਦਰ ਭਾਈਚਾਰਕ ਪੈਦਾ ਕੀਤੀ ਹੈ।

              ਇਸ ਮੌਕੇ ਮਹਿਲਾ ਸਰਪੰਚ ਦਵਿੰਦਰ ਕੌਰ ਬਾਠ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਬਾਠ ਨੇ ਕਿਹਾ ਕਿ ਕੈਪਟਨ ਸੰਧੂ ਦੀ ਬਦੌਲਤ ਪਿੰਡ ਅੰਦਰ ਵਿਕਾਸ ਕਾਰਜ ਵੱਡੇ ਪੱਧਰ ’ਤੇ ਹੋਏ ਹਨ। ਇਸ ਲਈ ਪਿੰਡ ਵਾਸੀ ਆਪਣੀ ਇੱਕ-ਇੱਕ ਵੋਟ ਕੈਪਟਨ ਸੰਧੂ ਦੀ ਝੋਲੀ ਵਿੱਚ ਪਾ ਕੇ ਹਲਕਾ ਦਾਖਾ ਤੋਂ ਵਿਧਾਇਕ ਬਣਾਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ, ਸੁਭਾਸ ਮੁੱਲਾਂਪੁਰ, ਰਾਜਨ ਵਰਮਾ, ਪਿਯੂਸ਼ ਵਰਮਾ, ਰਾਜਵੀਰ ਸਿੰਘ ਗਿੱਲ, ਮਹਾਂ ਸਿੰਘ ਪੰਚ, ਰਣਜੀਤ ਸਿੰਘ ਪੰਚ, ਬਲਜੀਤ ਸਿੰਘ ਬੱਲੀ ਪੰਚ, ਅਮਰਜੀਤ ਕੌਰ ਪੰਚ, ਸੁਖਦੇਵ ਕੌਰ ਪੰਚ, ਬੇਅੰਤ ਸਿੰਘ ਧਾਲੀਵਾਲ, ਦਰਸ਼ਨ ਸਿੰਘ, ਦਲਬਾਰਾ ਸਿੰਘ, ਸੁਰਜੀਤ ਸਿੰਘ ਸਿੱਧੂ, ਲੱਛਮਣ ਸਿੰਘ ਕਾਕ, ਕੁਲਬੀਰ ਸਿੰਘ, ਸਾਧੂ ਸਿੰਘ, ਸਰਬਜੀਤ ਸਿੰਘ ਤੱਤਲਾ, ਬਿੰਦਰ ਸਿੰਘ, ਬਲਵੰਤ ਸਿੰਘ, ਸੁਰਿੰਦਰ ਕੁਮਾਰ, ਸੋਨੀ ਚਾਹਲ, ਅਮਨਪ੍ਰੀਤ ਸਿੰਘ, ਤੇਜਿੰਦਰ ਸਿੰਘ ਬਾਠ, ਨਿੰਦੀ ਬਾਠ, ਸਿੱਪੀ ਬਾਠ, ਅੰਮ੍ਰਿਤਪਾਲ ਸਿੰਘ, ਤਨਮਨਜੀਤ ਸਿੰਘ ਤਤਲਾ, ਨਵੀਂ ਸ਼ਰਮਾ, ਸੋਨੂੰ ਬਾਠ, ਹਰਮਨ ਸਿੱਧੂ, ਚਮਕੌਰ ਸਿੰਘ ਬਾਠ, ਭਾਗ ਸਿੰਘ, ਕੁਲਦੀਪ ਸਿੰਘ ਖਾਲਸਾ, ਸਮਸ਼ੇਰ ਸਿੰਘ ਅਤੇ ਕੁਲਬੀਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *