*ਮੁੱਲਾਂਪੁਰ ਦੇ ਪ੍ਰੇਮ ਨਗਰ ਵਾਸੀਆਂ ਨੇ ਸੰਧੂ ਨੂੰ ਦਿੱਤਾ ਵਿਸ਼ਵਾਸ਼ ,ਐਤਕੀ ਜਿਤਾ ਕੇ ਭੇਜਾਂਗੇ*

Uncategorized
Spread the love

ਮੁੱਲਾਂਪੁਰ ਦਾਖਾ,9 ਫਰਬਰੀ(ਦਾ ਮਿਰਰ ਪੰਜਾਬ),,ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਉਸ ਵੇਲੇ ਲਹਿਰ ਬਣੀ ਜਦੋ ਮੁੱਲਾਂਪੁਰ ਸਹਿਰ ਦੇ ਮੁਹੱਲਾ ਪ੍ਰੇਮ ਨਗਰ ਦੇ ਲੋਕਾਂ ਨੇ ਕੈਪਟਨ ਸੰਧੂ ਨੂੰ ਪਲਕਾਂ ਤੇ ਬਿਠਾ ਲਿਆ ਅਤੇ ਮੁਹੱਲਾ ਵਾਸੀਆਂ ਨੇ ਸੰਧੂ ਨੂੰ ਯਕੀਨ ਦਿੱਤਾ ਕਿ 20 ਫਰਬਰੀ ਨੂੰ ਉਹ ਆਪਣੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਪਾਉਣਗੇ।

ਪ੍ਰੇਮ ਨਗਰ ਤੋ ਕੌਸਲਰ ਜਸਵਿੰਦਰ ਸਿੰਘ ਹੈਪੀ ਅਤੇ ਪ੍ਰੇਮ ਸਿੰਘ ਸੇਖੋ ਡਾਇਰੇਕਟਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਔਰਤਾਂ ਨੇ ਵੀ ਕੈਪਟਨ ਸੰਧੂ ਦੇ ਹੱਕ ਵਿੱਚ ਜਿੰਦਾਬਾਦ ਦੇ ਨਾਹਰੇ ਲਗਾਏ।ਕੈਪਟਨ ਸੰਦੀਪ ਸਿੰਘ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਰਮਾਤਮਾ ਜਿੱਤ ਕਰਵਾਏ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨ ਵਾਸਤੇ ਮੁਹੱਲਾ ਪ੍ਰੇਮ ਨਗਰ ਆਉਗਾ।ਇਸ ਮੌਕੇ ਕੌਸਲਰ ਹੈਪੀ ਨੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦਾ ਸਨਮਾਨ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ,ਰਾਜਨ ਵਰਮਾ,ਗਗਨਦੀਪ ਸਿੰਘ,ਹਰਮਿੰਦਰ ਸਿੰਘ ਜਾਂਗਪੁਰ ,ਫੁੰਮਣ ਸਿੰਘ ਪੰਡੋਰੀ,ਦੀਵਾਨ ਚੰਦ,ਲਛਮੀ ਦੇਵੀ ਅਤੇ ਅਮਨਦੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *