*ਵਣ ਵਿਭਾਗ ਨੇ ਸਰਕਾਰੀ ਜੰਗਲ ‘ਚੋਂ ਖ਼ੈਰ ਦੀ ਲੱਕਡ਼ ਚੋਰੀ ਕਰਦੇ ਮਾਮਾ ਭਾਣਜਾ ਕੀਤੇ ਕਾਬੂ*

पंजाब
Spread the love

ਤਲਵਾਡ਼ਾ,5 ਮਈ (ਦੀਪਕ ਠਾਕੁਰ)-ਇੱਥੇ ਵਣ ਵਿਭਾਗ ਦੇ ਅਮਲੇ ਨੇ ਸਰਕਾਰੀ ਜੰਗਲ ‘ਚੋਂ ਖ਼ੈਰ ਦੀ ਲੱਕਡ਼ ਚੋਰੀ ਕਰਨ ਦੇ ਦੋਸ਼ ਹੇਠਾਂ ਮਾਮੇ ਭਾਣਜੇ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਵਣ ਰੇਂਜ ਨੰਬਰ -1 ਦੇ ਗਾਰਡ ਪਵਨ ਕੁਮਾਰ ਨੇ ਦੱਸਿਆ ਕਿ ਲੰਘੀ ਬੁੱਧਵਾਰ ਦੀ ਰਾਤ ਬਿੰਦਰਾਵਣ ਦੇ ਸਰਕਾਰੀ ਜੰਗਲ ‘ਚ ਗਸ਼ਤ ਦੌਰਾਨ ਇੱਕ ਮਾਰੂਤੀ ਕਾਰ ਨੂੰ ਸੁੰਨਸਾਲ ਹਾਲਤ ਵਿੱਚ ਖਡ਼੍ਹੀ ਦੇਖਿਆ, ਕਾਰ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਤਿੰਨ ਖੈਰ ਦੇ ਮੋਛੇ ਬਰਾਮਦ ਹੋਏ, ਜੋ ਕਿ ਸਰਕਾਰੀ ਜੰਗਲ ‘ਚੋਂ ਕਥਿਤ ਤੌਰਤੇ ਵੱਢੇ ਗਏ ਸਨ, ਦੋਸ਼ੀ ਵਣ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਵੱਲ ਆਉਂਦਾ ਦੇਖ ਹਨੇ੍ਹਰੇ ਦਾ ਫਾਇਦਾ ਉਠਾ ਫਰਾਰ ਹੋ ਗਏ, ਜੰਗਲਾਤ ਤੇ ਪੁਲੀਸ ਵਿਭਾਗ ਦੇ ਸਾਂਝੇ ਯਤਨਾਂ ਤੋਂ ਬਾਅਦ ਉੁਕਤ ਕਥਿਤ ਦੋਸ਼ੀ ਕਾਬੂ ਕਰ ਲਏ, ਜਿੰਨ੍ਹਾਂ ਦੀ ਪਛਾਣ ਕਲਕ ਦੇਵ ਪੁੱਤਰ ਕਿੱਕਰ ਸਿੰਘ ਵਾਸੀ ਰਜਵਾਲ ਥਾਣਾ ਤਲਵਾਡ਼ਾ ਅਤੇ ਅਮਿਤ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਰਿਆਲੀ, ਜ਼ਿਲ੍ਹਾ ਕਾਂਗਡ਼ਾ (ਹਿ.ਪ੍ਰ.) ਵਜੋਂ ਹੋਈ। ਜੋ ਕਿ ਰਿਸ਼ਤੇਦਾਰੀ ‘ਚ ਦੋਵੇਂ ਮਾਮਾ-ਭਾਣਜਾ ਹਨ। ਵਣ ਗਾਰਡ ਪਵਨ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਨੇ ਦੋਸ਼ੀਆਂ ਨੇ ਵਣ ਵਿਭਾਗ ਦਾ 60 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਹੈ। ਦੋਵੇਂ ਦੋਸ਼ੀਆਂ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *