ਕਰਤਾਰਪੁਰ ( ਦਾ ਮਿਰਰ ਪੰਜਾਬ)- ਅਕਾਲੀ-ਬਸਪਾ ਗੱਠਜੋੜ ਦੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਹਲਕੇ ਦੇ ਪਿੰਡਾਂ-ਮੁਹੱਲਿਆਂ ‘ਚ ਉਨ੍ਹਾਂ ਦੇ ਪੱਖ ‘ਚ ਭਾਰੀ ਇਕੱਠ ਹੋ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਰਤਾਰਪੁਰ ਹਲਕੇ ਦੇ ਲੋਕਾਂ ਦਾ ਜਿਸ ਤਰ੍ਹਾਂ ਦਾ ਭਾਰੀ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਸਾਫ ਹੈ ਕਿ ਉਹ ਇੱਥੋਂ ਇੱਕਤਰਫਾ ਜਿੱਤ ਪ੍ਰਾਪਤ ਕਰਨਗੇ। ਐਡਵੋਕੇਟ ਬਲਵਿੰਦਰ ਨੇ ਕਿਹਾ ਕਿ ਉਹ ਜਿੱਤ ਕੇ ਕਰਤਾਰਪੁਰ ਹਲਕੇ ‘ਚ ਤਰੱਕੀ, ਖੁਸ਼ਹਾਲੀ ਤੇ ਭਾਈਚਾਰੇ ਦਾ ਮਾਹੌਲ ਸਿਰਜਣਗੇ।
ਇਸੇ ਦੌਰਾਨ ਪਿੰਡ ਕਾਲਾ ਬਾਹੀਆ ਵਿਖੇ ਐਡਵੋਕੇਟ ਬਲਵਿੰਦਰ ਕੁਮਾਰ ਦੀ ਚੋਣ ਮੁਹਿੰਮ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ। ਪਿੰਡ ਕਾਲਾ ਬਾਹੀਆ ਦੇ ਵਸਨੀਕਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਐਡਵੋਕੇਟ ਸਾਹਿਬ ਨੂੰ ਵੱਡੀ ਪੱਧਰ ਤੇ ਜਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲਾ ਐਮ ਐਲ ਏ ਪੂਰੇ ਪੰਜ ਸਾਲ ਪਸਾਡੇ ਪਿੰਡ ਵਿੱਚ ਨਹੀਂ ਆਇਆ ਅਤੇ ਨਾ ਹੀ ਕੋਈ ਵਿਕਾਸ ਦਾ ਫੰਡ ਜਾਰੀ ਕੀਤਾ ਗਿਆ।