*ਹਲਕਾ ਦਾਖਾ ਦੇ ਵੋਟਰ ਕਾਗਰਸ ਦੇ ਹੱਕ ਵਿੱਚ ਪਾਉਣਗੇ ਵੋਟ—ਕੈਪਟਨ ਸੰਧੂ*

Uncategorized
Spread the love

ਮੁੱਲਾਂਪੁਰ ਦਾਖਾ,11 ਫਰਬਰੀ(ਦਾ ਮਿਰਰ ਪੰਜਾਬ)—ਅੱਜ ਹਲਕੇ ਦਾਖੇ ਦੇ ਕਾਗਰਸੀ ਉਮੀਦਵਾਰ ਦੀ ਸਥਿਤੀ ਉਸ ਵੇਲੇ ਮਜ਼ਬੂਤ ਹੋ ਗਈ ਜਦੋਂ ਪੰਡੋਰੀ ਪਿੰਡ ਦੇ ਆਗੂ ਅਤੇ ਕਾਗਰਸ ਪਾਰਟੀ ਦੇ ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਸਿੱਧੂ ਦੇ ਘਰ ਸਮੁੱਚਾ ਪਿੰਡ ਇਕ ਮੰਚ ਤੇ ਦਿਖਾਈ ਦਿੱਤਾ ਜਿੱਥੇ ਲੋਕ ਕਾਗਰਸ ਪਾਰਟੀ ਦੇ ਹੱਕ ਵਿੱਚ ਨਾਹਰੇ ਲਗਾਉਂਦੇ ਨਜਰ ਆਏ ਅਤੇ ਇਹਨਾ ਪਿੰਡ ਵਾਸੀਆਂ ਨੇ ਆਪਣੇ ਹੱਥ ਖੜੇ ਕਰ ਕੇ ਕੈਪਟਨ ਸੰਧੂ ਨੂੰ ਭਰੋਸਾ ਦਿੱਤਾ ਕਿ 20 ਫਰਬਰੀ ਨੂੰ ਉਹਨਾ ਦੀਆਂ ਸਾਰੀਆਂ ਵੋਟਾਂ ਹੱਥ ਪੰਜੇ ਤੇ ਪੈਣਗੀਆਂ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਗਰਸ ਇੱਕ ਧਰਮ ਨਿਰਪਖ ਪਾਰਟੀ ਹੈ ਜਿਸ ਵਿਚ ਹਰ ਵਰਗ ਨੂੰ ਇਕੋ ਜਿਹਾ ਸਥਾਨ ਦਿੱਤਾ ਗਿਆ ਹੈ ਭਾਵੇਂ ਕਿ ਚਰਨਜੀਤ ਸਿੰਘ ਚੰਨੀ ਇਕ ਆਮ ਮੱਧਵਰਗੀ ਅਤੇ ਗੈਰ ਸਿਆਸੀ ਪਰਿਵਾਰ ਵਿਚੋ ਹੈ ਉਹਨਾ ਦੀ 111 ਦਿਨਾਂ ਦੀ ਸੰਤੁਸ਼ਟ ਕਾਰਗੁਜਾਰੀ ਨੂੰ ਦੇਖਦਿਆਂ ਉਸ ਨੂੰ ਫਿਰ ਤੋ 2022 ਵਾਸਤੇ ਮੁੱਖ ਮੰਤਰੀ ਦਾ ਚੇਹਰਾ ਐਲਾਨ ਦਿੱਤਾ ਹੈ ਜੌ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਬੇਹਤਰੀ ਵਾਸਤੇ ਸੰਤੁਸ਼ਟ ਫੈਸਲਾ ਹੈ ਪਰ ਸਰਮਾਏਦਾਰ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਜੌ ਚੰਨੀ ਨੂੰ ਘੇਰਨ ਦਾ ਯਤਨ ਕਰ ਰਹੀਆਂ ਹਨ। ਸੰਧੂ ਨੂੰ ਪਿੰਡ ਵਾਸੀਆਂ ਯਕੀਨ ਦਿੱਤਾ ਕਿ ਵੋਟ ਕਾਗਰਸ ਪਾਰਟੀ ਦੇ ਹੱਕ ਵਿੱਚ ਪਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ ਭਰੋਵਾਲ, ਸਾਬਕਾ ਸਰਪੰਚ ਜਗਦੀਸ਼ ਸਿੰਘ ਦੀਸ਼ਾ,ਗੁਰਜੋਤ ਸਿੰਘ ਟਿਵਾਣਾ,ਜਗਦੇਵ ਸਿੰਘ,ਪੰਚ ਫੁੰਮਣ ਸਿੰਘ,ਰੁਲਦਾ ਸਿੰਘ,ਬੇਅੰਤ ਸਿੰਘ,ਬਿਕਰਮਜੀਤ ਸਿੰਘ,ਪਿਰਤਪਾਲ ਸਿੰਘ,ਦਰਸ਼ਨ ਸਿੰਘ,ਕੈਪਟਨ ਅਨੋਖ ਸਿੰਘ,ਲਖਵੀਰ ਸਿੰਘ,ਚਰਨਪ੍ਰੀਤ ਸਿੰਘ,ਹਰਮਿੰਦਰ ਸਿੰਘ ਯੂ ਐਸ ਏ,ਦਿਲਮਨਪ੍ਰੀਤ ਸਿੰਘ ਅਤੇ ਮਾਸਟਰ ਮੇਜਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *