*ਨਵੇਂ ਧਾਰਮਿਕ ਸਿੰਗਲ ਟਰੈਕ ਨਾਲ ਜਲਦ ਹਾਜ਼ਰ ਹੋਵਾਂਗਾ.ਬਾਬੁੂ ਜਲੰਧਰੀ*

Uncategorized
Spread the love

ਜਲੰਧਰ ( ਦਾ ਮਿਰਰ ਪੰਜਾਬ )ਧਾਰਮਿਕ ਗਾਇਕੀ ‘ਚ ਨਾਮਾਣਾ ਖਟੱਣ ਵਾਲੇ ਬਾਬੂ ਜੰਲਧਰੀ ਜਿਹਨਾਂ ਨੇ ਮੁੰਬਈ ਵਿੱਚ ਰਹਿਕੇ ਵਿਸ਼ਵ ਪ੍ਰਸਿੱਧ ਫਿਲਮੀ ਸੰਗੀਤਕਾਰ ਲਕਸ਼ਮੀ ਕਾਂਤ , ਪਿਆਰੇ ਲਾਲ ਦੀ ਛਤਰ-ਛਾਇਆ ਵਿੱਚ ਰਹਿ ਕੇ ਸੰਗੀਤ ਦੀਆਂ ਬਾਰੀਕੀਆ ਨੂੰ ਜਾਣੇਆ ਤੇ ਅਨੇਕਾਂ ਧਾਰਮਿਕ ਫਿਲਮਾਂ ‘ ਬਾਬਾ ਬਾਲਕ ਨਾਥ, ਸ਼ੇਰਾਂ ਵਾਲੀ ਮਾਂ ਸਮੇਤ ਅਨੇਕਾਂ ਫ਼ੀਚਰ ਫਿਲਮਾਂ ਤੇ ‘ਫਰਿਆਦ ਟੈਲੀਫਿਲਮ ਦੇ ਚ ਆਪਣੀ ਗਾਇਕੀ ਦੀ ਗੂਹੜੀ ਛਾਪ ਛਡੱਣ ਦੇ ਨਾਲ ਆਪਣੀ ਵੱਖਰੀ ਪਛਾਣ ਬਣਾਈ । 

   ਬਾਬੂ ਜੰਲਧਰੀ ( ਰੇਸ਼ਮ ਕੁਮਾਰ ) ਦੇ ਧਾਰਮਿਕ ਗੀਤ ਬਚੱੜਾ ਪੁਕਾਰੇ ,ਜੋਗੀ ਦਾ ਬੋਲ ਜੈਕਾਰਾ ,ਮੇਰਾ ਜੋਗੀ ਬੜਾ ਦਲੇਰ ,ਧੂਣਾਂ ਜੋਗੀ ਦਾ, ਦਰਬਾਰ ਦੀਆਂ ਗੱਲਾ ,ਮਾਂ ਰਤਨੋ ਦਾ ਲਾਲ, ਗੁਰੁੂ ਰਵਿਦਾਸ , ਪ੍ਰਭਾਤਫੇਰੀ ਸਤਿਗੁਰ ਦੀ , ਮੇਰੀ ਸ਼ੇਰਾਂ ਵਾਲੀ ਮਾਂ ਸਮੇਤ ਅਨੇਕਾਂ ਧਾਰਮਿਕ ਗੀਤਾਂ ਨੂੰ ਬੇਹੱਦ ਪੰਸਦ ਕੀਤਾ ਗਿਆ । ਇਹਨਾਂ ਧਾਰਮਿਕ ਗੀਤਾਂ ਰਾਹੀ ਲੋਕ ਮਨਾਂ ਚ ਆਪਣਾ ਵੱਖਰਾ ਨਾਮ ਬਣਾਉਣ ਵਾਲੇ ਬਾਬੂ ਜੰਲਧਰੀ ਆਪਣੇ ਨਵੇਂ ਧਾਰਮਿਕ ਸਿੰਗਲ ਟਰੇੈਕ ਨਾਲ ਜਲਦ ਹਾਜ਼ਰ ਹੋ ਰਹੇ ਹਨ ਜਿਸਦੀ ਤਿਆਰੀ ਜੋਰਾਂ ਤੇ ਚੱਲ ਰਹੀ ਹੈ ।ਇਹ ਜਾਣਕਾਰੀ ਦਿੰਦਿਆਂ ਬਾਬੁੂ ਜੰਲਧਰੀ ਨੇ ਦਸੇਆ ਇਸ ਸਿੰਗਲ ਟਰੈਕ ਰਾਹੀ ਉਹ ਕੁਝ ਅਜਿਹਾਂ ਵੱਖਰੇ ਰੰਗ ਚ ਹਾਜ਼ਰ ਹੋਣਗੇ ਜੋ ਸਭਨੁੂੰ ਪਸੰਦ ਆਵੇਗਾ ।

Leave a Reply

Your email address will not be published. Required fields are marked *