*ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦਾ ਜਲੰਧਰ ਸ਼ਹਿਰ ’ਚ ਰੋਡ ਸ਼ੋਅ, ਲੋਕ ਹੜ੍ਹ ਵਾਂਗ ਪਹੁੰਚੇ*

Uncategorized
Spread the love

ਜਲੰਧਰ (ਜਸਪਾਲ ਕੈਂਥ)-ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਅੱਜ ਸ਼ਨੀਵਾਰ ਨੂੰ ਜਲੰਧਰ ਸ਼ਹਿਰ ’ਚ ਵੱਡਾ ਰੋਡ ਸ਼ੋਅ ਕੀਤਾ ਗਿਆ, ਜਿਸ ’ਚ ਲੋਕ ਹੜ੍ਹ ਵਾਂਗ ਪਹੁੰਚੇ। ਇਹ ਰੋਡ ਸ਼ੋਅ ਡਾ. ਅੰਬੇਡਕਰ ਚੌਂਕ ਤੋਂ ਸ਼ੁਰੂ ਹੋਇਆ ਤੇ ਆਬਾਦਪੁਰਾ, ਭਾਰਗਵ ਕੈਂਪ, ਬੂਟਾ ਮੰਡੀ, ਵਡਾਲਾ, ਖੁਰਲਾ ਕਿੰਗਰਾ, ਧਰਮਪੁਰਾ ਆਬਾਦੀ, ਖਾਂਬਰਾ ਗੇਟ, ਬਾਦਸ਼ਾਹਪੁਰ, ਤਾਜਪੁਰ ਹੁੰਦਿਆਂ ਭਗਵਾਨਪੁਰ ਵਿਖੇ ਜਾ ਕੇ ਸਮਾਪਤ ਹੋਇਆ। ਇਸ ਦੌਰਾਨ ਰਾਹ ’ਚ ਲੋਕਾਂ ਨੇ ਜਗ੍ਹਾ-ਜਗ੍ਹਾ ਫੁੱਲ ਬਰਸਾ ਕੇ ਅਤੇ ਹਾਰ ਪਾ ਕੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਵਾਗਤ ਕੀਤਾ। ਰੋਡ ਸ਼ੋਅ ਦੀ ਸਮਾਪਤੀ ਤੋਂ ਬਾਅਦ ਬਸਪਾ ਵੱਲੋਂ ਗੁਪਤਾ ਪੈਲੇਸ ਵਿਖੇ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲੋਕ ਮੌਜ਼ੂਦਾ ਤੇ ਪਿਛਲੀਆਂ ਸਰਕਾਰਾਂ ਦੇ 75 ਸਾਲ ਦੇ ਰਾਜ ਤੋਂ ਤੰਗ ਆ ਚੁੱਕੇ ਹਨ। ਜਲੰਧਰ ਦੇ ਲੋਕ ਇਨ੍ਹਾਂ ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਹਨ। ਇਸ ਕਰਕੇ ਉਹ ਇਨ੍ਹਾਂ ਤੋਂ ਮੁਕਤੀ ਚਾਹੁੰਦੇ ਹਨ ਤੇ ਬਦਲ ਦੇ ਰੂਪ ’ਚ ਬਸਪਾ ਨੂੰ ਇਸ ਵਾਰ ਜਿਤਾਉਣ ਲਈ ਤਿਆਰ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੇ ਰੋਡ ਸ਼ੋਅ ’ਚ ਲੋਕਾਂ ਦਾ ਭਾਰੀ ਇਕੱਠ ਹੋਇਆ, ਉਸ ਤੋਂ ਇਹ ਤੈਅ ਹੋ ਗਿਆ ਹੈ ਕਿ ਜਲੰਧਰ ਲੋਕਸਭਾ ਸੀਟ ਤੋਂ ਉਹ ਵੱਡੇ ਫਰਕ ਨਾਲ ਜਿੱਤਣਗੇ।

Leave a Reply

Your email address will not be published. Required fields are marked *