*ਇਸ ਐਂਤਵਾਰ ਨੂੰ ਹਾਥੀ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ, ਮੈਂ ਕਰਵਾਵਾਂਗਾ ਕਰਤਾਰਪੁਰ ਹਲਕੇ ਦਾ ਵਿਕਾਸ—ਐਡਵੋਕੇਟ ਬਲਵਿੰਦਰ ਕੁਮਾਰ*

Uncategorized
Spread the love

ਕਰਤਾਰਪੁਰ 16 ਫਰਬਰੀ(ਦਾ ਮਿਰਰ ਪੰਜਾਬ), ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਹਲਕੇ ਵਿੱਚ ਵੱਖ-ਵੱਖ ਥਾਵਾਂ ਤੇ ਚੋਣ ਪ੍ਰਚਾਰ ਕਰਨ ਮੌਕੇ ਹਾਜ਼ਰੀਨ ਨੂੰ ਅਪੀਲ ਕੀਤੀ ਹੈ ਕਿ ਇਸ ਐਤਵਾਰ ਨੂੰ ਹਾਥੀ ਦਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ, ਮੈਂ ਕਰਤਾਰਪੁਰ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਹੋਵੇਗਾ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿਚ ਵੱਡੇ ਪੱਧਰ ਤੇ ਜਨ ਸਮਰਥਨ ਮਿਲ ਰਿਹਾ ਹੈ।ਹਰ ਪਾਸੇ ਵੱਡਾ ਜਨ ਹਜੂਮ ਦਿਖਾਈ ਦੇ ਰਿਹਾ ਹੈ, ਜਿਸ ਵਿਚ ਲੋਕਾਂ ਨੇ ਆਪਣੇ ਹੱਥ ਖੜੇ ਕਰਕੇ ਬਸਪਾ -ਅਕਾਲੀ ਦਲ ਗਠਜੋੜ ਨੂੰ ਭਰੋਸਾ ਦਿੱਤਾ ਕਿ ਅਤੇ ਕਿਹਾ ਇਸ ਵਾਰ ਸਾਰੀਆਂ ਵੋਟਾਂ ਹਾਥੀ ਦੇ ਚੋਣ ਨਿਸ਼ਾਨ ਤੇ ਹੀ ਪਾਉਣਗੇ। ਹਲਕੇ ਦੇ ਪਿੰਡ ਵਾਸੀਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ 20 ਫਰਬਰੀ ਦਿਨ ਐਂਤਵਾਰ ਨੂੰ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਢੋਲ ਦੇ ਡੱਗੇ ਤੇ ਪਿੰਡਾਂ ਅੰਦਰ ਉਹਨਾ ਦਾ ਭਰਵਾਂ ਸਵਾਗਤ ਕਰਾਗੇ। 

ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਫ਼ਿਕਰਮੰਦ ਹਨ ਅਤੇ ਆਪਣੇ ਬੱਚਿਆਂ ਨੂੰ ਬਹੁਤ ਜਿਆਦਾ ਪੈਸਾ ਲਗਾ ਕੇ ਕੈਨੇਡਾ,ਅਮਰੀਕਾ ਅਤੇ ਜਰਮਨ ਤੇ ਇੰਗਲੈਂਡ ਵਗੈਰਾ ਭੇਜ ਰਹੇ ਹਨ। ਇਸ ਕਰਕੇ ਹਲਕੇ ਕਰਤਾਰਪੁਰ ਅੰਦਰ ਹਰ ਮਹੀਨੇ ਮੈਂ ਵੱਡੀ ਗਿਣਤੀ ਨੌਜਵਾਨਾ ਨੂੰ ਰੁਜਗਾਰ ਦੇਵਾਗਾ ਤਾਂ ਜੌ ਉਹ ਬੱਚੇ ਭਵਿੱਖ ਵਿਚ ਵਿਦੇਸ਼ ਵੱਲ ਜਾਣ ਬਾਰੇ ਨਾ ਸੋਚਣ, ਉਨ੍ਹਾਂ ਕਿਹਾ ਕਿ ਵੱਡੀ ਪੱਧਰ ਤੇ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਮੁਹਾਈਆ ਕਰਵਾਈਆਂ ਜਾਣਗੀਆਂ। ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਜਿਹੜੇ ਬੱਚੇ ਵਿਦੇਸ਼ਾਂ ਵਿਚ ਪੜਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਬੱਚਿਆਂ ਨੂੰ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਲੋਨ ਦਿੱਤੇ ਜਾਣਗੇ, ਬੈਂਕਾਂ ਨੂੰ ਗ੍ਰੰਟੀ ਵੀ ਗਠਜੋੜ ਦੀ ਸਰਕਾਰ ਦੇਵੇਗੀ ।

Leave a Reply

Your email address will not be published. Required fields are marked *