*ਸੋਢੀ ਵੱਲੋਂ ਪਰਗਟ ਸਿੰਘ `ਤੇ ਨਸ਼ਿਆਂ ਬਾਰੇ ਲਾਏ ਦੋਸ਼ ਆਪ ਨੂੰ ਹੀ ਭਾਰੀ ਪੈਣ ਲੱਗੇ*

Uncategorized
Spread the love

ਜਲੰਧਰ,16 ਫਰਵਰੀ( ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੇ ਜਲੰਧਰ ਛਾਉਣੀ ਤੋਂ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਵੱਲੋਂ ਇੱਕ ਟੀਵੀ ਚੈਨਲ `ਤੇ ਕੀਤੀ ਬਹਿਸ ਦੌਰਾਨ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ `ਤੇ ਨਸ਼ਿਆਂ ਦੇ ਕਾਰੋਬਾਰੀਆਂ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਗਾਉਣਾ ਆਪ ਨੂੰ ਹੀ ਭਾਰੀ ਪੈਣ ਲੱਗਾ। ਜਲੰਧਰ ਛਾਉਣੀ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਇਲਾਕਿਆਂ ਵਿੱਚੋਂ ਲੋਕਾਂ ਦੇ ਆਈ ਪ੍ਰਤੀਕਰਮ ਨਾਲ ਆਪ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।ਟੀਵੀ ਬਹਿਸ ਵਿੱਚ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ,ਭਾਜਪਾ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਤੇ ਆਪ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੇ ਹਿੱਸਾ ਲਿਆ ਸੀ। ਇਸ ਬਹਿਸ ਦੌਰਾਨ ਸੁਰਿੰਦਰ ਸਿੰਘ ਸੋਢੀ ਨੇ ਕਥਿਤ ਦੋਸ਼ ਲਗਾਉਂਦਿਆ ਕਿਹਾ ਸੀ ਕਿ ਉਹ ਜਿਹੜੇ ਵੀ ਪਿੰਡ ਵਿੱਚ ਜਾਂਦੇ ਹਨ ਤਾਂ ਲੋਕ ਕਹਿੰਦੇ ਹਨ ਨਸ਼ਿਆਂ ਵਾਲਿਆ ਦੀ ਰੋਕਥਾਮ ਇਸ ਕਰਕੇ ਨਹੀਂ ਹੋ ਰਹੀ ਕਿ ਪਰਗਟ ਸਿੰਘ ਪੁਲਿਸ ਵਾਲਿਆ ਨੂੰ ਫੋਨ ਕਰ ਦਿੰਦਾ ਹੈ।

ਆਪ ਦੇ ਉਮੀਦਵਾਰ ਸੋਢੀ ਵੱਲੋਂ ਨਸ਼ਿਆਂ ਦੇ ਲਾਏ ਦੋਸ਼ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੇ। ਇੰਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਪਰਗਟ ਸਿੰਘ ਹਾਕੀ ਦੇ ਬੇਹਤਰੀਨ ਖਿਡਾਰੀ ਰਹੇ ਹਨ ਉਨ੍ਹਾਂ ਨੂੰ ਬਾਖੂਬੀ ਪਤਾ ਹੈ ਕਿ ਨਸ਼ਿਆਂ ਦਾ ਮਨੁੱਖੀ ਸਿਹਤ `ਤੇ ਕੀ ਅਸਰ ਹੋ ਸਕਦਾ ਹੈ। ਭੋਡਾ ਸਪਰਾਏ, ਜੰਡਿਆਲਾ ਮੰਜ਼ਕੀ, ਜਮਸ਼ੇਰ ਖ਼ਾਸ, ਚਿੱਤੇਵਾਣੀ ਖੁਸਰੋਪੁਰ, ਸੰਸਾਰਪੁਰ ਪ੍ਰਤਾਪੁਰਾ, ਲਾਂਬੜਾ, ਬੂਟੀ ਮੰਡੀ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਵਿੱਚੋਂ ਲੋਕਾਂ ਨੇ ਇੱਕ ਅਵਾਜ਼ ਵਿੱਚ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਜਿਹੜਾ ਆਪ ਦਾ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਜਦੋਂ ਨਵਾਂ ਸ਼ਹਿਰ ਵਿੱਚ ਐਸਐਸਪੀ ਸਨ ਤਾਂ ਉਸ ਵੇਲੇ ਨਵੇਂ ਸ਼ਹਿਰ ਦੇ ਪਿੰਡ-ਪਿੰਡ ਵਿੱਚ ਡੋਡੇ ਵਿਕਦੇ ਰਹੇ ਸਨ । ਨਸ਼ਿਆਂ ਦੇ ਟੱਰਕਾਂ ਦੇ ਟੱਰਕ ਨਵਾਂ ਸ਼ਹਿਰ ਜਿਲ੍ਹੇ ਵਿੱਚ ਵਿਕੇ ਸਨ। ਪੁਲਿਸ ਦੀ ਜਿਪਸੀ ਅੱਗੇ-ਅੱਗੇ ਜਾਂਦੀ ਸੀ ਤੇ ਪਿੱਛੇ-ਪਿੱਛੇ ਡੋਡਿਆਂ ਦਾ ਟੱਰਕ ਜਾਂਦਾ ਹੁੰਦਾ ਸੀ। ਇਹ ਤਾਂ ਨਵਾਂ ਸ਼ਹਿਰ ਦੇ ਪਿੰਡਾਂ ਦੇ ਲੋਕ ਤੇ ਉਥੇ ਦਾ ਬੱਚਾ-ਬੱਚਾ ਭਲੀਭਾਂਤ ਜਾਣਾ ਦਾ ਹੈ ਕਿ ਕਿਵੇਂ ਡੋਡੇ ਤੇ ਹੋਰ ਨਸ਼ੇ ਵਿਕਦੇ ਰਹੇ ਸਨ। ਇੰਨ੍ਹਾਂ ਹਲਕੇ ਦੇ ਪਿੰਡਾਂ ਦੇ ਲੋਕਾਂ ਵਿੱਚ ਪਿਆਰਾ ਸਿੰਘ ਨੇ ਕਿਹਾ ਕਿ ਸੁਰਿੰਦਰ ਸਿੰਘ ਸੋਢੀ ਇਹ ਦੱਸਣ ਕਿ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਵਿੱਚ ਜਾਣ ਲਈ ਤਰਲੋਮੱਛੀ ਹੋ ਰਹੇ ਸਨ ਜਦੋਂ ਸੁੱਚਾ ਸਿੰਘ ਛੋਟੇਪੁਰ ਪ੍ਰਧਾਨ ਸਨ। ਜਲੰਧਰ ਸ਼ਹਿਰ ਵਿੱਚ ਉਨ੍ਹਾ ਆਪ ਵਿੱਚ ਸ਼ਾਮਿਲ ਹੋਣਾ ਸੀ ਤੇ ਜਦੋਂ ਉਨ੍ਹਾਂ ਦਾ ਪਿਛੋਕੜ ਸਾਹਮਣੇ ਆਇਆ ਕਿ ਉਹ ਨਸ਼ਿਆਂ ਦਾ ਸੌਦਾਗਰ ਰਿਹਾ ਹੈ ਤਾਂ ਆਪ ਨੇ ਪੈਰ ਪਿੱਛੇ ਖਿੱਚ ਲਏ ਸਨ।

ਜੰਡਿਆਲਾ ਮੰਜ਼ਕੀ ਤੋਂ ਮਹਿੰਦਰ ਸਿੰਘ ਨੇ ਆਪ ਦੇ ਉਮੀਦਵਾਰ ਨੂੰ ਪੁੱਛਿਆ ਕਿ ਉਹ ਪਰਗਟ ਸਿੰਘ `ਤੇ ਹੋਰ ਜਿਹੜਾ ਮਰਜ਼ੀ ਇਲਜ਼ਾਮ ਲਾ ਦਿੰਦਾ ਤਾਂ ਸ਼ਾਇਦ ਲੋਕ ਮਾੜਾ ਮੋਟਾ ਯਾਕੀਨ ਕਰ ਲੈਂਦੇ ਪਰ ਨਸ਼ਿਆਂ ਦਾ ਦੋਸ਼ ਲਗਾਉਣ ਤੋਂ ਪਤਾ ਲੱਗਦਾ ਹੈ ਕਿ ਹਲਕੇ ਵਿੱਚ ਆਪ ਦੀ ਹਾਲਤ ਕਿੰਨ੍ਹੀ ਪਤਲੀ ਪੈ ਗਈ ਹੈ।ਜਮਸ਼ੇਰ ਖ਼ਾਸ ਤੋਂ ਨੌਜਵਾਨ ਆਗੂ ਜਸਵਿੰਦਰ ਸਿੰਘ ਤੇ ਬਜ਼ੁਰਗ ਮਾਤਾ ਦਰਸ਼ਨ ਕੌਰ ਨੇ ਕਿਹਾ ਕਿ ਪਰਗਟ ਸਿੰਘ ਬਾਰੇ ਤਾਂ ਲੋਕ ਸੁੰਹ ਖਾਹ ਸਕਦੇ ਹਨ ਕਿ ਉਹ ਨਸ਼ਿਆਂ ਵਾਲਿਆਂ ਨੂੰ ਤਾਂ ਨੇੜੇ ਵੀ ਨਹੀ ਲੱਗਣ ਦਿੰਦਾ। ਮਾਤਾ ਦਰਸ਼ਨ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਨਵਾਂ ਸ਼ਹਿਰ ਜਿਲ੍ਹੇ ਵਿੱਚ ਹੈ,ਹੁਣ ਤਾਂ ਉਹ ਸਾਰਾ ਪਰਿਵਾਰ ਇੰਗਲੈਂਡ ਰਹਿੰਦਾ ਹੈ ਪਰ ਇੱਥੇ ਰਹਿੰਦਿਆ ਹੋਇਆ ਉਹ ਸੋਢੀ ਦੇ ਕਿੱਸੇ ਸੁਣਾਇਆ ਕਰਦੇ ਸਨ ਕਿ ਉਸ ਨੇ ਕਿਵੇਂ ਸ਼ਹੀਦ ਭਗਤ ਸਿੰਘ ਦੀ ਪਵਿੱਤਰ ਧਰਤੀ `ਤੇ ਨਸ਼ਿਆਂ ਦਾ ਹੜ੍ਹ ਲੈਆਂਦਾ ਸੀ। ਉਸ ਵੇਲੇ ਵੀ ਅਕਾਲੀ ਦਲ ਦੀ ਸਰਕਾਰ ਸੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ।ਇਸੇ ਹੀ ਪਿੰਡ ਦੇ ਮਨੋਹਰ ਲਾਲ ਦਾ ਕਹਿਣਾ ਸੀ ਕਿ ਸੋਢੀ ਨੂੰ ਵੋਟ ਪਾਉਣ ਦਾ ਮਤਲਬ ਹੋਵੇਗਾ ਨਸ਼ਿਆਂ ਨੂੰ ਆਪਣੇ ਹਲਕੇ ਵਿੱਚ ਸੱਦਾ ਦੇਣਾ।ਉਨ੍ਹਾਂ ਕਿਹਾ ਕਿ ਸੋਢੀ `ਤੇ ਡੋਡੇ ਵੇਚਣ ਦੇ ਜਿਹੜੇ ਦੋਸ਼ ਲੱਗ ਰਹੇ ਹਨ ਉਸ ਬਾਰੇ ਉਨ੍ਹਾਂ ਨੇ ਕਈ ਸਪੱਸ਼ਟੀ ਕਰਨ ਦੇਣ ਦੀ ਵੀ ਹਿੰਮਤ ਨਹੀਂ ਦਿਖਾਈ।

ਜ਼ਿਕਰਯੋਗ ਹੈ ਕਿ ਟੀਵੀ ਚੈਨਲ ਦੀ ਬਹਿਸ ਦੌਰਾਨ ਵੀ ਪਰਗਟ ਸਿੰਘ ਨੇ ਵੀ ਸੁਰਿੰਦਰ ਸਿੰਘ ਸੋਢੀ ਦੀ ਹਾਜ਼ਰੀ ਵਿੱਚ ਹੀ ਕਹਿ ਦਿੱਤਾ ਸੀ ਨਵਾਂ ਸ਼ਹਿਰ ਸਮੇਤ ਪੰਜਾਬ ਦੇ ਲੋਕ ਜਾਣਦੇ ਹਨ ਕਿ ਸੋਢੀ ਦੇ ਕਿਵੇਂ ਐਸਐਸਪੀ ਹੁੰਦਿਆ ਹੋਇਆ ਉਥੇ ਘਰ-ਘਰ ਨਸ਼ੇ ਪੁਹੰਚਾਏ ਜਾਂਦੇ ਸਨ।

Leave a Reply

Your email address will not be published. Required fields are marked *