ਜਲੰਧਰ (ਦਾ ਮਿਰਰ ਪੰਜਾਬ)-ਪੱਛਮੀ ਬੰਗਾਲ ਵਿਚ ਇਕ ਮਹਿਲਾ ਬੀ ਜੇ ਪੀ ਵਿਧਾਇਕ ਅਗਨੀਮਿਤੱਰਾ ਪੋਲ ਵਲੋਂ ਇੱਕ ਸਿੱਖ ਆਈ ਪੀ ਐਸ ਅਫਸਰ ਜਸਪ੍ਰੀਤ ਸਿੰਘ ਨੂੰ ਉਸਦੀ ਡਿਊਟੀ ਦੌਰਾਨ ਅੱਤਵਾਦੀ ਕਹਿਣ ਦੀ ਸਿੰਘ ਸਭਾਵਾਂ ਵਲੋ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਤੇ ਟਿਕੇ ਇਸ ਦੇਸ਼ ਵਿੱਚ ਅੱਜ ਤੱਕ ਵੀ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਸਤਿਕਾਰ ਦਿਵਾਉਣ ਵਿਚ ਦੇਸ਼ ਦੀਆਂ ਸਰਕਾਰਾਂ ਨਾਕਾਮ ਰਹੀਆਂ ਹਨ। ਨੁਮਾਇੰਦਿਆਂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀ ਵਿਧਾਇਕ ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ ਅਤੇ ਉਸਦਾ ਸਮਾਜਿਕ ਬਾਇਕਾਟ ਹੋਣਾ ਚਾਹੀਦਾ ਹੈ। ਇਸ ਮੌਕੇ ਮੋਹਿੰਦਰਜੀਤ ਸਿੰਘ, ਗੁਰਬਖਸ਼ ਸਿੰਘ ਜੁਨੇਜਾ, ਜਸਬੀਰ ਸਿੰਘ ਰੰਧਾਵਾ, ਚਰਨ ਸਿੰਘ, ਗੁਰਿੰਦਰ ਸਿੰਘ ਮਝੈਲ, ਦਵਿੰਦਰ ਸਿੰਘ ਰਹੇਜਾ, ਪ੍ਰਮਿੰਦਰ ਸਿੰਘ, ਗੁਰਮੀਤ ਸਿੰਘ ਬਿੱਟੂ, ਕੁਲਜੀਤ ਸਿੰਘ ਚਾਵਲਾ, ਦਵਿੰਦਰ ਸਿੰਘ ਰਿਆਤ, ਗੁਰਜੀਤ ਸਿੰਘ ਟੱਕਰ, ਹਰਜੀਤ ਸਿੰਘ ਬਾਬਾ, ਹਰਜਿੰਦਰ ਸਿੰਘ ਜਿੰਦਾ, ਮਨਜੀਤ ਸਿੰਘ, ਬਾਬਾ ਜਸਵਿੰਦਰ ਸਿੰਘ, ਚਰਨਜੀਤ ਸਿੰਘ ਮਿੰਟਾ, ਸੁਰਿੰਦਰ ਸਿੰਘ ਵਿਰਦੀ, ਭੁਪਿੰਦਰਪਾਲ ਸਿੰਘ ਖਾਲਸਾ, ਅਮਰਜੀਤ ਸਿੰਘ ਮਿੱਠਾ, ਦਲਜੀਤ ਸਿੰਘ ਕ੍ਰਿਸਟਲ, ਰਣਜੀਤ ਸਿੰਘ ਰਾਣਾ, ਜੋਗਿੰਦਰ ਸਿੰਘ, ਹਰਭਜਨ ਸਿੰਘ ਸੈਣੀ, ਜਤਿੰਦਰ ਸਿੰਘ ਖਾਲਸਾ, ਬਾਬਾ ਸੁਖਦੇਵ ਸਿੰਘ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ, ਹਰਵਿੰਦਰ ਸਿੰਘ ਨਾਗੀ, ਸੁਖਵਿੰਦਰ ਸਿੰਘ ਲਾਡੋਵਾਲੀ, ਪਰਮਜੀਤ ਸਿੰਘ ਬਸਤੀ ਮਿਠੂ, ਸਤਨਾਮ ਸਿੰਘ ਬਾਬੂ ਲਾਭ ਸਿੰਘ ਨਗਰ, ਨਿਰਮਲ ਸਿੰਘ ਬੇਦੀ, ਨਵਦੀਪ ਸਿੰਘ ਗੁਲਾਟੀ, ਮਨਦੀਪ ਸਿੰਘ ਬਹਿਲ, ਪ੍ਰਦੀਪ ਸਿੰਘ ਵਿੱਕੀ, ਹਰਵਿੰਦਰ ਸਿੰਘ ਮੱਖਣ, ਬਲਜੀਤ ਸਿੰਘ ਨਿਹੰਗ, ਬਾਵਾ ਗਾਬਾ ਆਦਿ ਸ਼ਾਮਿਲ ਸਨ।





