*ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਹਾਰੀ ਬੀਬੀ ਮੰਜੂ ਰਾਣਾ ਹੋਈ ਆਪੇ ਤੋਂ ਬਾਹਰ*

पंजाब
Spread the love

ਕਪੂਰਥਲਾ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੀ ਟਿਕਟ ਤੋਂ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਬੁਰੀ ਤਰ੍ਹਾਂ ਹਾਰੀ ਬੀਬੀ ਮੰਜੂ ਰਾਣਾ ਆਪੇ ਤੋਂ ਬਾਹਰ ਹੋ ਗਈ ਅਤੇ ਪੰਜਾਬ ਪੁਲਸ ਡੀਐਸਪੀ ਅਤੇ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਲੱਗ ਪਈ ਅਤੇ ਕਿਹਾ ਕਿ ਮੈਂ ਤੁਹਾਡੇ ਵੱਟ ਵੱਟ ਕੇ ਮੂੰਹ ਤੇ ਥੱਪੜ ਮਾਰਾਂਗਾ ਹੁਣ ਸਾਡੀ ਸਰਕਾਰ ਪੰਜਾਬ ਵਿੱਚ ਆ ਗਈ ਹੈ।ਉਕਤ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਜਿਕਰਯੋਗ ਹੈ ਕਿ ਉਕਤ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਦੋ ਤਿੰਨ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ । ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਕਪੂਰਥਲਾ ਤੋਂ ਉਮੀਦਵਾਰ ਰਾਣਾ ਗੁਰਜੀਤ ਸਿੰਘ ਹਾਰ ਗਈ ਸੀ ਨੇ ਰਾਣਾ ਗੁਰਜੀਤ ਸਿੰਘ ਦੇ ਦੋਸ਼ ਲਗਾਏ ਸਨ ਕੇ ਰਾਣਾ ਗੁਰਜੀਤ ਸਿੰਘ ਨੇ ਵੋਟਾਂ ਪੈਸੇ ਦੇ ਕੇ ਖ਼ਰੀਦੀਆਂ ਹਨ। ਮੰਜੂ ਰਾਣਾ ਮੰਗ ਕਰ ਰਹੀ ਹੈ ਤੇ ਰਾਣਾ ਗੁਰਜੀਤ ਸਿੰਘ ਦੀ ਐਮਐਲਏਸ਼ਿਪ ਰੱਦ ਕੀਤੀ ਜਾਵੇ।

ਵੀਡੀਓ ਵਿਚ ਮੰਜ਼ੂ ਰਾਣਾ ਪੰਜਾਬ ਪੁਲਿਸ ਦੇ ਡੀਐਸਪੀ ਉੱਪਰ ਬੁਰੀ ਤਰ੍ਹਾਂ ਅਟੈਕ ਕਰਦੀ ਨਜ਼ਰ ਆ ਰਹੀ ਹੈ। ਮੰਜੂ ਰਾਣਾ ਨੇ ਡੀਐਸਪੀ ਅਤੇ ਪੁਲਸ ਮੁਲਾਜ਼ਮਾਂ ਨੂੰ ਏਥੋਂ ਤੱਕ ਕਹਿ ਦਿੱਤਾ ਕਿ ਮੈਂ ਤੁਹਾਡੇ ਅਤੇ ਵੱਟ ਵੱਟ ਕੇ ਮੂੰਹ ਤੇ ਥੱਪੜ ਮਰਾਂਗੀ ਕਿਉਂਕਿ ਹੁਣ ਸਾਡੀ ਸਰਕਾਰ ਹੈ। ਮੰਜੂ ਰਾਣਾ ਇਹ ਹੀ ਕਹਿ ਰਹੀ ਹੈ ਕੇ ਮੇਰੇ ਨਾਲ ਉੱਚੀ ਨਹੀਂ ਬੋਲਣਾ ਮੈਂ ਤੁਹਾਨੂੰ ਛੱਡਾਂਗੀ ਨਹੀਂ । ਇਸ ਤੋਂ ਇਲਾਵਾ ਮੰਜੂ ਰਾਣਾ ਨੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਬਾਰੇ ਵੀ ਅਪਸ਼ਬਦ ਬੋਲੇ ਹਨ ਉਹਨਾਂ ਨੂੰ ਕੁੱਤਾ ਤਕ ਕਹਿ ਦਿੱਤਾ ਗਿਆ।

Leave a Reply

Your email address will not be published. Required fields are marked *