*ਰੇਲਵੇ ਪ੍ਰਾਜੈਕਟ – ਜ਼ਮੀਨਾਂ ਦੇ ਘੱਟ ਭਾਅ ਦੇਣ ਖ਼ਿਲਾਫ਼ ਜ਼ਮੀਨ ਮਾਲਕਾਂ ਨੇ ਰੋਸ ਮਾਰਚ ਕੱਢਿਆ*

पंजाब
Spread the love

ਤਲਵਾਡ਼ਾ,4 ਜੁਲਾਈ (ਦੀਪਕ ਠਾਕੁਰ)-ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਵੱਲੋਂ ਜ਼ਮੀਨਾਂ ਦੇ ਵਾਜਬ ਭਾਅ ਦੀ ਮੰਗ ਨੂੰ ਲੈ ਕੇ ਸ਼ਹਿਰ ‘ਚ ਰੋਸ ਮਾਰਚ ਕੱਢਿਆ ਗਿਆ। ਵਾਜਬ ਭਾਅ ਨਾ ਮਿਲਣ ’ਤੇ ਪਿੰਡਾਂ ’ਚ ਅਧਿਕਾਰੀਆਂ ਦੇ ਦਾਖ਼ਲੇ ’ਤੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। 

ਰੋਸ ਮਾਰਚ ਦੀ ਅਗਵਾਈ ਸੰਘਰਸ਼ ਕਮੇਟੀ ਪ੍ਰਧਾਨ ਸੁਨੀਲ ਕੁਮਾਰ ਪਰਮਾਰ ਨੇ ਕੀਤੀ, ਜਿਸ ਵਿੱਚ ਭਟੋਲੀ, ਭਵਨੌਰ, ਰਾਮਗਡ਼੍ਹ ਸੀਕਰੀ, ਨੰਗਲ ਖਨੌਡ਼ਾ, ਕਰਟੌਲੀ ਆਦਿ ਪਿੰਡਾਂ ਤੋਂ ਪੀਡ਼ਤ ਜ਼ਮੀਨ ਮਾਲਕ ਸ਼ਾਮਲ ਹੋਏ। ਸਥਾਨਕ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤੋਂ ਸ਼ੁਰੂ ਕੀਤਾ ਰੋਸ ਮਾਰਚ ਮੇਨ ਬਜ਼ਾਰ ’ਚੋਂ ਲੰਘਦਾ ਹੋਇਆ ਮਹਾਰਾਣਾ ਚੌਂਕ ਵਿਖੇ ਸਮਾਪਤ ਹੋਇਆ। ਇਸ ਮੌਕੇ ਵਿਨੋਦ ਕੁਮਾਰ ਭਵਨੌਰ, ਨਰੇਸ਼ ਕੁਮਾਰ ਉਰਫ਼ ਨੀਤੂ ਅਮਰੋਹ, ਸੰਜੇ ਸ਼ਰਮਾ ਕਰਟੌਲੀ, ਕਾਲਾ ਨੰਗਲ ਖਨੌਡ਼ਾ ਆਦਿ ਸੰਬੋਧਨ ਕੀਤਾ। ਬੁਲਾਰਿਆਂ ਨੇ ਨੰਗਲ ਡੈਮ-ਤਲਵਾਡ਼ਾ ਵਾਇਆ ਊਨਾ ਤਜਵੀਜ਼ਤ ਰੇਲਵੇ ਪ੍ਰਾਜੈਕਟ ਲਈ ਪੰਜਾਬ ਵਾਲੇ ਪਾਸਿਓਂ ਸਰਹੱਦੀ ਪਿੰਡ ਭਟੋਲੀ ਤੋਂ ਸਰਕਾਰ ਨੇ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਆਰੰਭੀ ਹੈ। ਸਰਕਾਰ ਪ੍ਰਾਜੈਕਟ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਬਹੁਤ ਹੀ ਘੱਟ ਰੇਟ ਦੇ ਰਹੀ ਹੈ। ਪ੍ਰਸ਼ਾਸਨ ਵੱਲੋਂ ਮਹਿਜ਼ 1200 ਤੋਂ 2500 ਰੁਪਏ ਪ੍ਰਤੀ ਮਰਲਾ ਐਲਾਨੇ ਭਾਅ ਖ਼ਿਲਾਫ਼ ਜਮੀਨ ਮਾਲਕਾਂ ’ਚ ਜ਼ਬਰਦਸਤ ਰੋਸ ਹੈ। ਪੀਡ਼੍ਹਤ ਲੋਕ ਕੰਢੀ ਏਰੀਆ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਐਸਡੀਐਮ ਮੁਕੇਰੀਆਂ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਲ਼ ਆਪਣਾ ਦੁੱਖਡ਼ਾ ਬਿਆਨ ਕਰ ਚੱੁਕੇ ਹਨ, ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ। ਜਦਕਿ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਕਸਬਾ ਦੌਲਤਪੁਰ ‘ਚ ਇਸੇ ਪ੍ਰਾਜੈਕਟ ਲਈ ਜ਼ਮੀਨ ਮਾਲਕਾਂ ਨੂੰ ਕਈ ਗੁਣਾਂ ਵਧ ਰੇਟ ਦਿੱਤੇ ਗਏ ਹਨ। ਬੁਲਾਰਿਆਂ ਨੇ ਕਿਹਾ ਕਿ ਜਿਸ ਭਾਅ ’ਤੇ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਐਕੁਆਇਰ ਕਰਨ ਜਾ ਰਹੀ ਹੈ,ਇਹ ਭਾਅ ਪੰਜਾਬ ’ਚ ਕਿੱਧਰੇ ਵੀ ਨਹੀਂ ਹੈ। ਪੀਡ਼੍ਹਤਾਂ ਨੇ ਘੱਟ ਰੇਟਾਂ ’ਤੇ ਜ਼ਮੀਨ ਨਾ ਦੇਣ ਦਾ ਐਲਾਨ ਕੀਤਾ। ਸੰਘਰਸ਼ ਕਮੇਟੀ ਨੇ ਜ਼ਮੀਨ ਦਾ ਵਾਜਬ ਭਾਅ ਤੈਅ ਨਾ ਹੋਣ ਤੱਕ ਪਿੰਡਾਂ ’ਚ ਰੇਲਵੇ ਵਿਭਾਗ ਨਾਲ ਸਬੰਧਤ ਹਰ ਤਰ੍ਹਾਂ ਦੇ ਕੰਮ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ।

 

Leave a Reply

Your email address will not be published. Required fields are marked *