*ਡਾ.ਇੰਦਰਬੀਰ ਸਿੰਘ ਨਿੱਜਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ, ਜਿੰਮੇਵਾਰੀ ਸੰਭਾਲੀ*

पंजाब
Spread the love

ਅੰਮ੍ਰਿਤਸਰ / 1 6 ਮਾਰਚ /( ਦਾ ਮਿਰਰ ਪੰਜਾਬ)- : ਪਿਛਲੇ ਦਿਨੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ.ਨਿਰਮਲ ਸਿੰਘ ਜੀ ਆਪਣੇ ਸੁਆਸਾਂ ਦੀ ਪੂੰਜੀ ਭੋਗਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਚੀਫ਼ ਖ਼ਾਲਸਾ ਦੀਵਾਨ ਅਤੇ ਇਸ ਅਧੀਨ ਚੱਲ ਰਹੇ ਅਦਾਰਿਆਂ ਦਾ ਕੰਮ—ਕਾਜ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੂੰ ਸਰਬ—ਸੰਮਤੀ ਨਾਲ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ। ਆਪਣਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਡਾ.ਇੰਦਰਬੀਰ ਸਿੰਘ ਨਿੱਜਰ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਸਾਥੀਆਂ ਨਾਲ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਚੜ੍ਹਦੀ ਕਲਾ ਲਈ ਆਪਣੀਆਂ ਨਵੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਹਿੱਤ ਅਕਾਲਪੁਰਖ ਅੱਗੇ ਬੱਲ ਅਤੇ ਬੁੱਧੀ ਬਖਸ਼ਣ ਦੀ ਅਰਦਾਸ ਕੀਤੀ। ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ ਅਤੇ ਸਰਪ੍ਰਸਤ ਸ੍ਰ.ਰਾਜਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਸ੍ਰ.ਸਰਬਜੀਤ ਸਿੰਘ ਛੀਨਾ, ਮੈਂਬਰ ਇੰਚਾਰਜ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਦੀ ਹਾਜ਼ਰੀ ਵਿਚ ਚੀਫ਼ ਖ਼ਾਲਸਾ ਦੀਵਾਨ ਮੈਂਬਰਾਂ ਨੇ ‘‘ਬੋਲੇ ਸੋ—ਨਿਹਾਲ ਦੀ ਗੁੰਜ** ਵਿਚ ਡਾ.ਇੰਦਰਬੀਰ ਸਿੰਘ ਨਿੱਜਰ ਨੂੰ ਗੁਰੂ ਸਾਹਿਬ ਦੀ ਬਖਸਿ਼ਸ਼ ਸਿਰੋਪਾਓ ਅਤੇ ਫੁੱਲ ਮਾਲਾ ਪਾ ਕੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਦੀ ਸੇਵਾ ਸੋਪੀਂ। ਇਸ ਮੋਕੇ ਨਵੇਂ ਥਾਪੇ ਗਏ ਕਾਰਜਕਾਰੀ ਪ੍ਰਧਾਨ ਨੇ ਸਵਰਗ ਸਿਧਾਰ ਚੁੱਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ.ਨਿਰਮਲ ਸਿੰਘ, ਚੇਅਰਮੈਨ ਸੀ.ਕੇ.ਡੀ ਸਕੂਲਜ਼ ਸ੍ਰ.ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸ੍ਰ.ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਸਥਾਨਕ ਪ੍ਰਧਾਨ ਸ੍ਰ.ਹਰਮਿੰਦਰ ਸਿੰਘ ਫਰੀਡਮ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਦੇ ਵਿਕਾਸ ਲਈ ਆਪਣੀ ਟੀਮ ਦੇ ਸਹਿਯੋਗ ਨਾਲ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ। ਇਸ ਮੌਕੇ ਡਾ.ਨਿੱਜਰ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਪੇਂਡੂ ਸਕੂਲਾਂ ਦੇ ਵਿਦਿਅਕ ਪੱਧਰ ਨੂੰ ਉਪਰ ਚੁੱਕਣ ਲਈ ਅਤੇ ਸਿੱਖੀ ਦੇ ਪ੍ਰਚਾਰ—ਪ੍ਰਸਾਰ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਹਨਾਂ ਦੇਸ਼ ਦੇ ਭਵਿੱਖ ਦੇ ਨਿਰਮਾਤਾ ਅਧਿਆਪਕਾਂ ਦੀ ਬਹੁਪੱਖੀ ਸਖਸ਼ੀਅਤ ਨੂੰ ਨਿਖਾਰਣ ਲਈ ਟੀਚਰ ਟਰਨਿੰਗ ਤੇ ਜ਼ੋਰ ਦਿੱਤਾ ਤਾਂ ਜੋ ਉਹ ਆਪਣੇ ਕੁਸ਼ਲ ਅਧਿਆਪਨ ਰਾਹੀਂ ਇਕ ਚੰਗੇ ਸਮਾਜ ਦੀ ਸਿਰਜਨਾ ਕਰ ਸਕਣ। ਉਪਰੰਤ ਹਾਜ਼ਰ ਮੈਂਬਰ ਸਾਹਿਬਾਨ ਵਲੋਂ ਮੂਲ ਮੰਤਰ ਦਾ ਪਾਠ ਕਰਨ ਬਾਅਦ ਮੀਤ ਪ੍ਰਧਾਨ ਸ੍ਰ.ਅਮਰਜੀਤ ਸਿੰਘ ਬਾਂਗਾ ਨੂੰ ਨਵੇ ਆਫਿਸ ਵਿਚ ਦੀਵਾਨ ਦੇ ਕੰਮਕਾਜ ਨੂੰ ਦੇਖਣ ਲਹਈ ਚਾਰਜ ਦਿੱਤਾ ਗਿਆ। ਮੀਤ ਪ੍ਰਧਾਨ ਸ੍ਰ.ਅਮਰਜੀਤ ਸਿੰਘ ਬਾਂਗਾ ਨੇ ਪ੍ਰਧਾਨ ਸ੍ਰ.ਨਿਰਮਲ ਸਿੰਘ ਦੇ ਸਦੀਵੀਂ ਵਿਛੋੜੇ ਨੂੰ ਅਤਿਅੰਤ ਦੁੱਖਦਾਈ ਦੱਸਦਿਆਂ ਕਿਹਾ ਕਿ ਪ੍ਰਧਾਨ ਸ੍ਰ.ਨਿਰਮਲ ਸਿੰਘ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਏ ਵਿਕਾਸ ਪ੍ਰਾਜੈਕਟਾਂ ਨੂੰ ਸਫ਼ਲਤਾ ਪੂਰਨ ਸੰਪੂਰਨ ਕੀਤਾ ਜਾਵੇਗਾ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਟੀਮ ਸੰਸਥਾ ਦੇ ਮੋਢੀਆਂ ਦੀਆਂ ਆਸਾ—ਇੱਛਾਵਾਂ ਅਨੁਸਾਰ ਕੰਮ ਕਰਦਿਆਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।

ਇਸ ਮੋਕੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਵੀ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਥਾਪੇ ਗਏ ਕਾਰਜਕਾਰੀ ਪ੍ਰਧਾਨ ਨੂੰ ਵਧਾਈ ਦਿੰਦਿਆਂ ਸ਼ੁਭਇੱਛਾਵਾਂ ਭੇਜੀਆ। ਇਸ ਮੋਕੇ ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ, ਸਰਪ੍ਰਸਤ ਸ੍ਰ.ਰਾਜਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਸ੍ਰ.ਸਰਬਜੀਤ ਸਿੰਘ ਛੀਨਾ, ਡਾ.ਜਸਵਿੰਦਰ ਸਿੰਘ ਢਿੱਲੋ, ਸ੍ਰ.ਜਸਪਾਲ ਸਿੰਘ ਢਿੱਲੋਂ, ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਸ੍ਰ.ਹਰਨੀਤ ਸਿੰਘ, ਸ੍ਰ.ਸੰਤੋਖ ਸਿੰਘ ਸੇਠੀ, ਸ੍ਰ.ਸੁਖਦੇਵ ਸਿੰਘ ਮੱਤੇਵਾਲ, ਪ੍ਰੋ:ਹਰੀ ਸਿੰਘ, ਇੰਜੀ:ਜਸਪਾਲ ਸਿੰਘ, ਸ੍ਰ.ਰਜਿੰਦਰ ਸਿੰਘ ਮਰਵਾਹਾ, ਸ੍ਰ.ਧਨਰਾਜ ਸਿੰਘ, ਸ੍ਰ.ਅਜਾਇਬ ਸਿੰਘ ਅਭਿਆਸੀ, ਪ੍ਰੋ:ਸੂਬਾ ਸਿੰਘ, ਸ੍ਰ.ਜਤਿੰਦਰ ਸਿੰਘ ਭਾਟੀਆ, ਸ੍ਰ.ਅਵਤਾਰ ਸਿੰਘ, ਸ੍ਰ.ਪ੍ਰਭਜੋਤ ਸਿੰਘ ਸੇਠੀ, ਸ੍ਰ.ਭੂਪਿੰਦਰ ਸਿੰਘ ਸੇਠੀ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਸਰਬਜੋਤ ਸਿੰਘ, ਸ੍ਰ.ਜਸਪਾਲ ਸਿੰਘ (ਰਿਟਾ:ਪੀ.ਸੀ.ਐਸ) ਸ੍ਰ.ਪ੍ਰੇਮ ਸਿੰਘ, ਸ੍ਰ.ਜਗਤੇਸ਼ਵਰ ਸਿੰਘ, ਸ੍ਰ.ਜੋਗਿੰਦਰ ਸਿੰਘ ਅਰੋੜਾ, ਸ੍ਰ.ਕੁਲਵਿੰਦਰ ਸਿੰਘ ਮਰਵਾਹਾ, ਸ੍ਰ.ਕੁਲਜੀਤ ਸਿੰਘ ਸਾਹਣੀ, ਸ੍ਰ.ਅਮਰਜੀਤ ਸਿੰਘ ਭਾਟੀਆ, ਪ੍ਰੋ:ਬਲਜਿੰਦਰ ਸਿੰਘ, ਸ੍ਰ.ਸਰਜੋਤ ਸਿੰਘ ਸਾਹਣੀ, ਸ੍ਰ.ਗੁਨਬੀਰ ਸਿੰਘ, ਸ੍ਰ.ਜਗਦੀਪ ਸਿੰਘ ਨਰੂਲਾ, ਸ੍ਰ.ਨਵਤੇਜ ਸਿੰਘ ਨਾਰੰਗ, ਡਾ.ਟੀ.ਐਸ.ਚਾਹਲ, ਸ੍ਰ.ਗੁਰਭੇਜ ਸਿੰਘ, ਸ੍ਰ.ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਰਮਨੀਕ ਸਿੰਘ ਫਰੀਡਮ, ਡਾ.ਗੁਰਬਿਲਾਸ ਸਿੰਘ, ਡਾ.ਅਮਰਜੀਤ ਸਿੰਘ ਸੱਚਦੇਵਾ, ਡਾ.ਕੁਲਵੰਤ ਸਿੰਘ ਡੈਡ, ਸ੍ਰ.ਨਰਿੰਦਰ ਸਿੰਘ ਖੁਰਾਣਾ, ਸ੍ਰ.ਤਰਲੋਚਨ ਸਿੰਘ, ਸ੍ਰ.ਪ੍ਰਦੀਪ ਸਿੰਘ ਵਾਲੀਆ, ਸ੍ਰ.ਜਸਵਿੰਦਰ ਸਿੰਘ ਐਡਵੋਕੇਟ, ਸ.ਪ੍ਰਭਜੋਤ ਸਿੰਘ ਸੇਠੀ, ਸ੍ਰ.ਨਰਿੰਦਰ ਸਿੰਘ ਨਰੂਲਾ, ਪ੍ਰਿੰਸੀਪਲ ਡਾ.ਧਰਮਵੀਰ ਸਿੰਘ ਆਦਿ ਹਾਜ਼ਰ ਸਨ।  

 

Leave a Reply

Your email address will not be published. Required fields are marked *