*ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਮੁਖਤਿਆਰ ਕੌਲ ਦੀ ਮਾਤਾ ਜੀ ਦੀ ਹੋਈ ਬੇਵਕਤੀ ਮੌਤ ਉੱਪਰ ਕੀਤਾ ਦੁੱਖ ਦਾ ਪ੍ਰਗਟਾਵਾ*

शोक सन्देश
Spread the love

ਪੈਰਿਸ 17 ਮਾਰਚ (ਭੱਟੀ ਫਰਾਂਸ ) ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ( ਫਰਾਂਸ ) ਦੇ ਮੁਖੀ ਰਾਮ ਸਿੰਘ ਮੈਗੜਾ ਨੇ ਬੜੇ ਦੁਖੀ ਹਿਰਦੇ ਨਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੰਸਥਾ ਦੇ ਸੀਨੀਅਰ ਅਤੇ ਅਣਥੱਕ ਸੇਵਾਦਾਰ ਮੁਖਤਿਆਰ ਕੌਲ ਜੀ ਦੇ ਸਤਿਕਾਰਯੋਗ ਮਾਤਾ ਬਖਸ਼ੋ ਰਾਣੀ ਜੀ ਜਿਹੜੇ ਕਿ ਪਿਛਲੇ ਦਿਨੀ ਥੋੜਾ ਚਿਰ ਬਿਮਾਰ ਰਹਿਣ ਮਗਰੋਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ , ਦੇ ਗਮਗੀਨ ਮੌਕੇ ,ਅਸੀਂ ਸਾਰੇ ਜਣੇ ਦੁੱਖ ਦਾ ਇਜਹਾਰ ਕਰਦੇ ਹਾਂ। ਸੰਸਥਾ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਪਰਮਾਤਮਾ ਮਾਤਾ ਜੀ ਦੀ ਵਿਛੁੜੀ ਹੋਈ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਕੌਲ ਪ੍ਰੀਵਾਰ ਨੂੰ ਪ੍ਰਮਾਤਮਾਂ ਦਾ ਭਾਣਾ ਮੀਠਾ ਕਰਕੇ ਮੰਨਣ ਦਾ ਬਲ ਬਖਸ਼ੇ | 

 

Leave a Reply

Your email address will not be published. Required fields are marked *