*ਇਟਲੀ ਦੇ ਸ਼ਹਿਰ ਮੋਧਨਾ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਹੋਲੇ ਮਹੱਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਸ ਅਪ੍ਰੈਲ ਨੂੰ ਸ਼ਰਧਾ ਸਾਹਿਤ ਕੱਢਿਆ ਜਾ ਰਿਹਾ ਹੈ-ਜਥੇਦਾਰ ਭੁੰਗਰਨੀ*

पंजाब
Spread the love

ਪੈਰਿਸ / ਕਸਤਿਲਫਰਾਕੋ 24 ਮਾਰਚ (ਭੱਟੀ ਫਰਾਂਸ ) ਇਟਲੀ ਦੇ ਸ਼ਹਿਰ ਮੋਧਨਾ ਦੇ ਪਿੰਡ ਕਸਤਿਲਫਰਾਕੋ ਵਿਖੇ ਸਥਿੱਤ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੀ ਸਮੂਹ ਸਾਧ ਸੰਗਤ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਆਉਂਦੇ ਮਹੀਨੇ ਦੀ ਦਸ ਤਰੀਕ (ਅਪ੍ਰੈਲ ) ਨੂੰ ਮਹਾਨ ਨਗਰ ਕੀਰਤਨ ,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢਣ ਦਾ ਉਪਰਾਲਾ ਕੀਤਾ ਹੈ , ਜਿਸਦੀ ਅਗਵਾਈ ਪੰਜ ਪਿਆਰੇ ਕਰਨਗੇ | ਇਹ ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਦੁਪਹਿਰ ਬਾਰਾਂ ਵਜੇ ਸਰਬੱਤ ਦੇ ਭਲੇ ਦੀ ਅਰਦਾਸ ਹੋਣ ਮਗਰੋਂ ਸ਼ੁਰੂ ਅਤੇ ਮਿਥੇ ਹੋਏ ਰਸਤਿਆਂ ਤੋਂ ਹੁੰਦਾ ਹੋਇਆ ਸ਼ਾਮ ਦੇ ਪੰਜ ਵਾਪਿਸ ਗੁਰਦਵਾਰਾ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ | ਗੁਰੂ ਕੀਆਂ ਸੰਗਤਾਂ ਵਾਸਤੇ ਰਸਤਿਆਂ ਵਿੱਚ ਖਾਣ ਪੀਣ ਦੇ ਸਟਾਲ ਵੀ ਲਗਵਾਏ ਜਾਣਗੇ , ਜਿਸਦੀ ਅਗਾਹੂੰ ਸੂਚਨਾ ,ਸਟਾਲ ਲਗਾਉਣ ਵਾਲਿਆਂ ਵਲੋਂ ਪ੍ਰਬੰਧਕ ਕਮੇਟੀ ਨੂੰ ਦੇਣੀ ਲਾਜਮੀ ਹੋਵੇਗੀ | ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਵਿੱਚ ਭਾਗ ਲੈਣ ਵਾਲੀਆਂ ਸੰਗਤਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਹਰੇਕ ਪ੍ਰਾਣੀ ਕੋਵਿਡ–19 ਦੀਆਂ ਹਦਾਇਤਾਂ ਦਾ ਪਾਲਣ ਜਰੂਰ ਕਰੇ , ਤਾਂ ਕਿ ਸਰਕਾਰੀ ਐਡਮਨਿਸਟਰੇਸ਼ਨ ਦੇ ਸਾਹਮਣੇ ਪ੍ਰਬੰਧਕਾਂ ਨੂੰ ਸ਼ਰਮਸਾਰ ਅਤੇ ਜਵਾਬਦੇਹ ਨਾ ਹੋਣਾ ਪਵੇ | ਇਸ ਬਾਰੇ ਮੀਡੀਆ ਪੰਜਾਬ ਨੂੰ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਸੰਪੂਰਨ ਜਾਣਕਾਰੀ ਦਿੰਦੇ ਹੋਏ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਨੇ ਦੱਸਿਆ ਕਿ ਸਾਧਸੰਗਤ ਦੇ ਚਰਨਾਂ ਵਿੱਚ ਇਹ ਖਾਸ ਬੇਨਤੀ ਕੀਤੀ ਜਾਦੀ ਹੈ ਕਿ ਉਹ ਖਾਣ ਪੀਣ ਮਗਰੋਂ ਪਲਾਸਟਿਕ ਆਦਿ ਦੇ ਬਰਤਨ ਆਸੇ ਪਾਸੇ ਸੁੱਟਣ ਦੀ ਬਜਾਏ ( ਡਸਟ ਬਿੰਨ ) ਵਿੱਚ ਜਾਂ ਸਫਾਈ ਦਾ ਧਿਆਨ ਰੱਖਣ ਵਾਲੀ ਟੀਮ ਦੇ ਹਵਾਲੇ ਹੀ ਕਰਨ , ਤਾਂ ਕਿ ਰਸਤੇ ਵਿੱਚ ਕਿਧਰੇ ਵੀ ਪ੍ਰਬੰਧਕਾਂ ਨੂੰ ਦੁਬਾਰਾ ਦੁਬਾਰਾ ਸਫਾਈ ਨਾ ਕਰਨੀ ਪਵੇ | ਸੰਗਤਾਂ ਨੂੰ ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਅਨੁਸ਼ਾਸਨ ਵਿੱਚ ਰਹਿ ਕੇ ਸਤਿਨਾਮ ਵਾਹਿਗੁਰੂ ਦਾ ਜਾਪੁ ਕਰਦੇ ਹੋਏ ਹੀ ਨਗਰ ਕੀਰਤਨ ਦੇ ਨਾਲ ਨਾਲ ਚੱਲਣਾ ਹੈ ,ਦੂਸਰਾ ਬੀਬੀਆਂ ਸਿਰ ਤੇ ਪੀਲੀਆਂ ਚੁੰਨੀਆਂ ਅਤੇ ਵੀਰ ਪੀਲੇ ਰੰਗ ਦੀਆਂ ਦਸਤਾਰਾਂ ਵੱਧ ਤੋਂ ਵੱਧ ਸਜਾ ਕੇ ਨਗਰ ਕੀਰਤਨ ਵਿੱਚ ਆਉਣ ਤਾਂ ਕਿ ਅਸੀਂ ਖ਼ਾਲਸਾ ਪੰਥ ਦੇ ਰੰਗ ਵਿੱਚ ਰੰਗੇ ਜਾ ਸਕੀਏ |

Leave a Reply

Your email address will not be published. Required fields are marked *