*ਭਗਵੰਤ ਮਾਨ ਨੇ ਆਪਣੇ ਟਵੀਟਰ ਤੇ ਵਿਧਾਇਕਾਂ ਦੀ ਇਕ ਪੈਨਸ਼ਨ ਹੋਣ ਨਾਲ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਫਾਇਦਾ ਹੋਣ ਦਾ ਮਾਰਿਆ “ਤੁੱਕਾ”*

पंजाब
Spread the love

ਜਲੰਧਰ (ਜਸਪਾਲ ਕੈਂਥ) ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਫੈਸਲਾ ਸੁਣਾਉਂਦੇ ਹੋਏ ਵਿਧਾਇਕਾਂ ਦੀ ਪੈਨਸ਼ਨ ਵਿਚ ਬਦਲਾਅ ਕੀਤਾ ਜਿਸ ਵਿਚ ਹੁਣ ਵਿਧਾਇਕ ਨੂੰ ਇਕ ਵਾਰ ਹੀ ਪੈਨਸ਼ਨ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਿਧਾਇਕ ਭਾਵੇ ਜਿੰਨੀ ਵਾਰੀ ਮਰਜੀ ਵਿਧਾਇਕ ਬਣ ਜਾਵੇ ਪਰ ਉਸ ਪੈਨਸ਼ਨ ਇਕ ਵਾਰ ਹੀ ਮਿਲੇਗਾ।ਭਗਵੰਤ ਮਾਨ ਦਾ ਕਹਿਣਾ ਵਿਧਾਇਕ ਦੇ ਫੈਮਲੀ ਦੇ ਭੱਤਿਆਂ ਉੱਤੇ ਵੀ ਕਟੌਤੀ ਕੀਤੀ ਜਾਵੇਗੀ। 

ਸੂਬੇ ਦੇ ਮੁੱਖ ਮੰਤਰੀ ਭਗਤ ਮਾਨ ਇਹ ਫੈਸਲਾ ਲੈਣ ਤੋਂ ਬਾਅਦ ਉਹਨਾਂ ਨੇ ਆਪਣੇ ਟਵਿਟਰ ਤੇ ਟਵੀਟ ਕੀਤਾ ਹੈ ਕਿ “ਅੱਜ ਅਸੀਂ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਪੰਜਾਬ ਵਿੱਚ ਵਿਧਾਇਕਾਂ ਦੀ ਪੈਨਸ਼ਨ ਫਾਰਮੂਲੇ ‘ਚ ਬਦਲਾਅ ਕੀਤਾ ਜਾਵੇਗਾ। ਹੁਣ ਵਿਧਾਇਕਾਂ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲੇਗੀ।ਵਿਧਾਇਕਾਂ ਦੀ ਪੈਨਸ਼ਨ ‘ਤੇ ਖ਼ਰਚ ਕੀਤੇ ਜਾਣ ਵਾਲੇ ਹਜ਼ਾਰਾਂ ਕਰੋੜ ਰੁਪਏ ਹੁਣ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਰਤੇ ਜਾਣਗੇ”।

ਸੂਬੇ ਦੇ ਮੁੱਖ ਮੰਤਰੀ ਦੇ ਟਵੀਟ ਤੇ ਮਜ਼ੇਦਾਰ ਗੱਲ ਇਹ ਹੈ ਕਿ ਉਨ੍ਹਾਂ ਨੂੰ ਪੂਰਾ ਪਤਾ ਨਹੀਂ ਹੈ ਕਿ ਵਿਧਾਇਕਾਂ ਨੂੰ ਇੱਕ ਪੈਨਸ਼ਨ ਕੀਤੇ ਜਾਣ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਕਿੰਨਾ ਫਾਇਦਾ ਹੋਵੇਗਾ, ਮੁੱਖ ਮੰਤਰੀ ਸਾਹਿਬ ਇਸ ਫਾਇਦੇ ਨੂੰ “ਹਜ਼ਾਰਾਂ ਕਰੋੜ” ਰੁਪਏ ਦਾ ਫਾਇਦਾ ਆਪਣੇ ਟਵੀਟ ਵਿੱਚ ਦੱਸ ਰਹੇ ਹਨ।

ਦੂਜੇ ਪਾਸੇ ਉਹਨਾਂ ਦੀ ਹੀ ਪਾਰਟੀ ਦੇ ਪੰਜਾਬ ਦੇ ਸੰਯੁਕਤ ਸਕੱਤਰ ਸੰਨੀ ਆਹਲੂਵਾਲੀਆ ਨੇ ਟਾਈਮਜ਼ ਆਫ ਇੰਡੀਆ ਅਖ਼ਵਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ 325 ਸਾਬਕਾ ਵਿਧਾਇਕ ਪੈਨਸ਼ਨ ਲੈ ਰਹੇ ਹਨ। ਇਸ ਫੈਸਲੇ ਨਾਲ ਅਗਲੇ ਪੰਜ ਸਾਲਾਂ ਵਿੱਚ ਰਾਜ ਸਰਕਾਰ ਨੂੰ ਲਗਭਗ 80 ਕਰੋੜ ਰੁਪਏ ਦੀ ਬਚਤ ਹੋਵੇਗੀ, ਜੋ ਕਿ ਲੋਕ ਭਲਾਈ ਲਈ ਖਰਚ ਕੀਤੇ ਜਾਣਗੇ। 

 ਹੁਣ ਇਹ ਦੇਖਣਾ ਹੋਵੇਗਾ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਦੇ ਵਡੇ ਵਡੇ ਅਕਾਊਂਟੈਂਟ ਹਨ ਉਹਨਾਂ ਨੇ ਆਪਣੇ ਅਕਾਊਂਟੈਂਟ ਤੋਂ ਪੁੱਛ ਕੇ ਇਹ ਟਵੀਟ ਕੀਤਾ ਹੈ ਕਿ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਫਾਇਦਾ ਵਿਧਾਇਕਾਂ ਦੀ ਇਕ ਪੈਨਸ਼ਨ ਕਰਨ ਦੇ ਨਾਲ ਹੋਵੇਗਾ ਜਾਂ ਉਨ੍ਹਾਂ ਦੀ ਹੀ ਪਾਰਟੀ ਦੇ ਸੰਯੁਕਤ ਸਕੱਤਰ ਸੰਨੀ ਆਹਲੂਵਾਲੀਆ ਸਹੀ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਸੂਬੇ ਨੂੰ 80 ਕਰੋੜ ਰੁਪਏ ਦੀ ਬਚਤ ਹੋਵੇਗੀ।

 

Leave a Reply

Your email address will not be published. Required fields are marked *