ਤਲਵਾਡ਼ਾ,17 ਅਪ੍ਰੈਲ ( ਦੀਪਕ ਠਾਕੁਰ )- ਸਥਾਨਕ ਪੁਲੀਸ ਨੇ ਨਾਬਾਲਗ ਲਡ਼ਕੀ ਨਾਲ ਬਲਾਤਕਾਰ ਮਾਮਲੇ ‘ਚ ਮੁੱਕਦਮਾ ਦਰਜ ਕੀਤਾ ਹੈ। ਥਾਣਾ ਤਲਵਾਡ਼ਾ ਵਿਖੇ 14 ਸਾਲਾ ਪੀਡ਼ਤਾ ਨੇ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਹ ਮੂਲ ਰੂਪ ‘ਚ ਪਿੰਡ ਸਥਾਣਾ ਥਾਣਾ ਫਤਹਿਪੁਰ ਜ਼ਿਲ੍ਹਾ ਕਾਂਗਡ਼ਾ (ਹਿ.ਪ੍ਰ.) ਦੀ ਵਸਨੀਕ ਹੈ। ਬੀਤੀ 15 ਤਾਰੀਕ ਨੂੰ ਉਹ ਸੰਸਾਰਪੁਰ ਟੈਰਸ ਵਿਖੇ ਸਥਿਤ ਆਪਣੇ ਮਾਮੇ ਦੇ ਘਰ ਗਈ ਹੋਈ ਸੀ। ਰਾਤ ਨੂੰ ਉਹ ਆਪਣੇ ਮਾਮੇ ਦੇ ਘਰ ਹੀ ਕੰਪਿਊਟਰ ’ਤੇ ਪਡ਼੍ਹਾਈ ਕਰ ਰਹੀ ਸੀ, ਤਾਂ ਉਸਦੀ ਮਾਤਾ ਜੋ ਕਿ ਮਾਮੇ ਕੋਲ਼ ਹੀ ਰਹਿੰਦੀ ਹੈ, ਦੇ ਮੋਬਾਇਲ ਨੰਬਰ ’ਤੇ ਉਸਦੇ ਨਾਮ ’ਤੇ ਬਣੀਆਂ ਅਲੱਗ -ਅਲੱਗ ਤਿੰਨ ਫੇਸਬੁੱਕ ਆਈਡੀ ਵਿੱਚੋਂ ਇੱਕ ’ਤੇ ਸੌਰਵ ਚੌਧਰੀ ਨਾਮ ਦੀ ਆਈਡੀ ਤੋਂ ਹੈਲੋ ਦਾ ਮੈਸੇਜ ਆਇਆ। ਅਤੇ ਉਸਨੇ ਅਗਲੇ ਦਿਨ ਤਲਵਾਡ਼ਾ ਬਸ ਸਟੈਂਡ ’ਤੇ ਮਿਲਣ ਲਈ ਬੁਲਾਇਆ । 16 ਤਾਰੀਕ ਨੂੰ ਪੀਡ਼ਤਾ ਗੁਪਤਾ ਅੰਕਲ ਦਾ ਫ਼ੋਨ ਲੈ ਕੇ ਆਪਣੇ ਮਾਮੇ ਨੂੰ ਇਹ ਆਖ ਕਿ ਉਹ ਆਪਣੇ ਪਿੰਡ ਸਥਾਣਾ ਜਾ ਰਹੀ ਹੈ, ਟੈਂਪੂ ਲੈ ਕੇ ਬਸ ਸਟੈਂਡ ਤਲਵਾਡ਼ਾ ਪਹੁੰਚ ਗਈ। ਉਸਨੇ ਸੌਰਵ ਚੌਧਰੀ ਦੇ ਫ਼ੋਨ ਨੰਬਰ 78071-52332 ’ਤੇ ਕਾਲ ਕੀਤੀ, ਤਾਂ ਉਸਨੇ ਕਿਹਾ ਕਿ ਉਹ ਬਜ਼ਾਰ ਵਿੱਚ ਹੈ। ਜ਼ਲਦ ਹੀ ਉਹ ਕਾਰ ਲੈ ਕੇ ਪੰਛੀ ਦੀ ਗਲੀ ਕੋਲ਼ ਆ ਗਿਆ, ਉਸਨੇ ਦੇਖਿਆ ਕਿ ਕਾਰ ‘ਚ ਚਾਰ ਲਡ਼ਕੇ ਬੈਠੇ ਹੋਏ ਸਨ, ਪਿੱਛੇ ਬੈਠੇ ਇੱਕ ਲਡ਼ਕੇ ਨੇ ਉਤਰ ਕੇ ਪੀਡ਼ਤਾ ਨੂੰ ਕੋਈ ਚਿੱਟੇ ਰੰਗ ਦੀ ਚੀਜ਼ ਸੁੰਘਾਈ ਅਤੇ ਕਾਰ ਵਿੱਚ ਸੁੱਟ ਲਿਆ, ਸੁੰਨਸਾਨ ਜਗ੍ਹਾ ’ਤੇ ਲੈ ਜਾ ਕੇ ਬਲਾਤਕਾਰ ਕੀਤਾ। ਮੁਡ਼ ਬਸ ਸਟੈਂਡ ਦੇ ਨਜ਼ਦੀਕ ਛੱਡ ਗਏ। ਤਲਵਾਡ਼ਾ ਪੁਲੀਸ ਨੇ ਪੀਡ਼ਤਾ ਦੇ ਬਿਆਨਾਂ ’ਤੇ ਭਾ ਦੰ ਦੀ ਧਾਰਾ 363, 376 ਡੀ(ਏ), 328, 120-ਬੀ ਸੈਕਸ਼ਨ-4, ਪੋਕਸੋ ਐਕਟ 2012 ਤਹਿਤ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।





