ਤਲਵਾਡ਼ਾ,17 ਅਪ੍ਰੈਲ (ਦੀਪਕ ਠਾਕੁਰ )-ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਆਪਣੇ ਨਿੱਜੀ ਦੌਰੇ ਤਹਿਤ ਕਮਾਹੀ ਦੇਵੀ ਅਧੀਨ ਆਉਂਦੇ ਪਿੰਡ ਬਹਿ ਦਰਿਆ ਵਿਖੇ ਦੇਰ ਸ਼ਾਮ ਵਿਆਹ ਸਮਾਗਮ ‘ਚ ਸ਼ਾਮਲ ਹੋਏ। ਉਹ ਏਐਸਆਈ ਤਿਲਕ ਰਾਜ ਦੀ ਲਡ਼ਕੀ ਸਿਮਰਨ ਬਿਹਾਲ ਦੇ ਵਿਆਹ ‘ਚ ਆਸ਼ੀਰਵਾਦ ਦੇਣ ਪਹੁੰਚੇ ਸਨ। ਤਿਲਕ ਰਾਜ ਪਿਛਲੇ ਕਰੀਬ 15 ਸਾਲ ਤੋਂ ਬਾਦਲ ਪਰਿਵਾਰ ਦੀ ਬਤੌਰ ਪੰਜਾਬ ਪੁਲੀਸ ਦੇ ਡਰਾਇਵਰ ਵਜੋਂ ਸੇਵਾ ਨਿਭਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹਲ਼ਕਾ ਮੁਕੇਰੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਬਜੋਤ ਸਿੰਘ ਸਾਬੀ, ਬਲਾਕ ਹਾਜੀਪੁਰ ਤੋਂ ਸ਼੍ਰੋ.ਅ.ਦ. ਬਾਦਲ ਦੇ ਸਰਕਲ ਪ੍ਰਧਾਨ ਲਖਵਿੰਦਰ ਸਿੰਘ ਟਿੰਮੀ, ਹਲ਼ਕਾ ਦਸੂਹਾ ਤੋਂ ਬਸਪਾ ਆਗੂ ਸੁਸ਼ੀਲ ਕੁਮਾਰ ਪਿੰਕੀ ਆਦਿ ਵੀ ਹਾਜ਼ਰ ਸਨ।
ਬਾਕਸ – ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ
ਪਿੰਡ ਬਹਿ ਦਰਿਆ ਵਿਖੇ ਵਿਆਹ ਸਮਾਗਮ ‘ਚ ਪਹੁੰਚੇ ਸੁਖਬੀਰ ਬਾਦਲ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰਤੇ ਵਿਆਹ ‘ਚ ਸ਼ਾਮਲ ਹੋਏ ਹਨ। ਮੀਡੀਆ ਨਾਲ ਗੱਲਾਂ ਚਾਰ ਸਾਲ ਬਾਅਦ ਹੀ ਹੋਣਗੀਆਂ।





