*ਦੇਸ਼ ਵਿੱਚ ਵਧ ਰਹੀ ਫਿਰਕਾਪ੍ਰਸਤੀ ਚਿੰਤਾ ਦਾ ਵਿਸ਼ਾ,ਭਾਰਤ ਸਾਰੇ ਭਾਰਤੀਆਂ ਦਾ, ਕਿਸੇ ਜਾਤ ਜਾਂ ਧਰਮ ‘ਚ ਬੰਨ੍ਹਣਾ ਦੇਸ਼ ਨੂੰ ਮੁਡ਼ ਗੁਲਾਮ ਕਰੇਗਾ*

Uncategorized
Spread the love

ਤਲਵਾਡ਼ਾ,21 ਅਪ੍ਰੈਲ (ਦੀਪਕ ਠਾਕੁਰ )- ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ਦੇ ਨਜ਼ਦੀਕ ਦੇਸ਼ ਅੰਦਰ ਵਧਦੀ ਮਹਿੰਗਾਈ, ਫਿਰਕਾਪ੍ਰਸਤੀ, ਬੇਰੁਜ਼ਗਾਰੀ ਆਦਿ ਭਖਵੇਂ ਮੁੱਦਿਆਂ ਦੇ ਵਿਰੋਧ ‘ਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਅਤੇ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਦੇ ਬੈਨਰ ਹੇਠਾਂ ਵੱਖ ਵੱਖ ਆਗੂਆਂ ਨੇ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ‘ਚ ਨੁਕਤਾਚੀਨੀ ਕੀਤੀ। ਪੈਨਸ਼ਨਰ ਆਗੂ ਗਿਆਨ ਸਿੰਘ ਗੁਪਤਾ ਤੇ ਯੁਗਰਾਜ ਸਿੰਘ, ਮੁਲਾਜ਼ਮ ਆਗੂ ਜਸਵੀਰ ਤਲਵਾਡ਼ਾ ਤੇ ਵਰਿੰਦਰ ਵਿੱਕੀ, ਪਸਸਫ਼ ਆਗੂ ਰਾਜੀਵ ਸ਼ਰਮਾ, ਬੀਬੀਐਮਬੀ ਤੋਂ ਹਰੀ ਸਿੰਘ ਤੇ ਪੰਚਮ ਲਾਲ, ਡੇਲੀ ਵੇਜ਼ ਵਰਕਰਜ਼ ਯੂਨੀਅਨ ਤੋਂ ਹਰਭਜਨ ਸਿੰਘ ਆਦਿ ਨੇ ਕਿਹਾ ਕਿ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਨਾਅਰਾ ਦੇ ਸੱਤਾ ‘ਚ ਆਈ ਭਾਜਪਾ ਸਰਕਾਰ ਦੇ ਰਾਜ ਵਿੱਚ ਘੱਟ ਗਿਣਤੀਆਂ, ਦਲਿਤਾਂ, ਦਮਿਤਾਂ, ਔਰਤਾਂ ਤੇ ਸਮਾਜਿਕ ਕਾਰਕੁੰਨਾਂ ’ਤੇ ਜ਼ਬਰ ਲਗਾਤਾਰ ਵਧੀਆ ਹੈ। ਮਹਿੰਗਾਈ ਨਿੱਤ ਨਵੀਆਂ ਸਿਖਰਾਂ ਛੋਹ ਰਹੀ ਹੈ, ਲੋਕਾਂ ਦਾ ਉਕੱਤ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਭਾਜਪਾ ਵੋਟ ਰਾਜਨੀਤੀ ਤਹਿਤ ਧਰੁਵੀਕਰਨ ਕਰਕੇ ਫਿਰਕਾਪ੍ਰਸਤੀ ਨੂੰ ਹਵਾ ਦੇ ਰਹੀ ਹੈ। ਪਿਛਲੇ ਦਿਨੀਂ ਰਾਮ ਨੌਮੀ ਅਤੇ ਹਨੂੰਮਾਨ ਜਯੰਤੀ ’ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਵਾਪਰੀਆਂ ਫ਼ਿਰਕੂ ਘਟਨਾਵਾਂ ਇਸੇ ਲਡ਼ੀ ਦਾ ਹਿੱਸਾ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਚ ਤਰਸੇਮ ਲਾਲ, ਕੁੰਦਨ ਲਾਲ, ਬਲਵੀਰ ਸਿੰਘ, ਸੋਹਨ ਸਿੰਘ, ਨੂਰ ਮੁਹੰਮਦ, ਅਵਤਾਰ ਕ੍ਰਿਸ਼ਨ, ਖੁਸ਼ੀ ਰਾਮ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *