*ਸਕੂਲ ਆਫ਼ ਹੋਸਪੀਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਆਫ਼ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ ਵਾਈਨ ਟੇਸਟਿੰਗ ਵਰਕਸ਼ਾਪ ਦਾ ਆਯੋਜਨ*

Uncategorized
Spread the love

ਜ਼ਲੰਧਰ, 28 ਮਾਰਚ (ਮਨੀਸ਼): ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਵਾਈਨ ਚੱਖਣ ਦੀ ਕਲਾ ਤੋਂ ਜਾਣੂੰ ਕਰਵਾਉਣ ਦੇ ਉਦੇਸ਼ ਨਾਲ, ਇੰਨੋਸੈਂਟ ਹਾਰਟਸ ਗਰੁੱਪ ਦੇ ਸਕੂਲ ਆਫ਼ ਹੋਸਪੀਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਨੇ ਵਾਈਨ ਟੈਸਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ। ਸੈਸ਼ਨ ਦਾ ਸੰਚਾਲਨ ਸਹਾਇਕ ਪ੍ਰੋ. ਬਨੀ ਬੀ ਅਟਵਾਲ ਨੇ ਕੀਤਾ।

ਪ੍ਰੋ. ਬੰਨੀ ਨੇ ਵਾਈਨ ਨਾਲ ਜੁੜੇ ਵੱਖ-ਵੱਖ ਕਾਰਕਾਂ ਜਿਵੇਂ ਕਿ ਇਸਦੀ ਉਤਪਾਦਨ ਪ੍ਰਕਿਰਿਆ, ਰੰਗ,ਬਣਤਰ, ਗੰਧ, ਸੁਆਦ ਅਤੇ ਸਮੱਗਰੀ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਈਨ ਸਰਵਿੰਗ ਦੇ ਪੇਸ਼ੇਵਰ ਸ਼ਿਸ਼ਟਾਚਾਰ ਅਤੇ ਵਾਈਨ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਤਰੀਕਿਆਂ ਨਾਲ ਜਾਣੂੰ ਕਰਵਾਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨਾਲ ਵਾਈਨ ਦੇ ਸਿਹਤ ਲਾਭਾਂ ਬਾਰੇ ਵੀ ਚਰਚਾ ਕੀਤੀ ਗਈ। ਸੈਸ਼ਨ ਵਿਦਿਆਰਥੀਆਂ ਲਈ ਅਜਿਹੇ ਸ਼ਾਨਦਾਰ ਵਰਕਸ਼ਾਪ ਦੇ ਆਯੋਜਨ ਲਈ ਫੈਕਲਿਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਾਈਨ ਟੇਸਟਿੰਗ ਹੋਸਪੀਟੈਲਿਟੀ ਇੰਡਸਟਰੀ ਵਿੱਚ ਕਰੀਅਰ ਦੇ ਚੰਗੇ ਵਿਕਲਪਾਂ ਵਿੱਚੋਂ ਇੱਕ ਹੈ। ਇਹ ਵਿਦਿਆਰਥੀਆਂ ਨੂੰ ਹੋਸਪੀਟੈਲਿਟੀ ਪੇਸ਼ੇ ਲਈ ਉਨ੍ਹਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ।

Leave a Reply

Your email address will not be published. Required fields are marked *