*ਬਲਵਿੰਦਰ ਕੁਮਾਰ ਐਡਵੋਕੇਟ ਤੇ ਤੀਰਥ ਰਾਜਪੁਰਾ ਮਹਿਰਾ ਨੇ ਯਾਤਰਾ ਵਿੱਚ ਭਰਵੇਂ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ*

Uncategorized
Spread the love

ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ ਦੇ ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਤੇ ਤੀਰਥ ਰਾਜਪੁਰਾ ਮਹਿਰਾ ਨੇ ਬੇਗਮਪੁਰਾ ਸੰਕਲਪ ਯਾਤਰਾ ਲਈ ਭਰਮੇ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ 10 ਅਗਸਤ ਤੋਂ ਦਿੱਲੀ ਦੇ ਤੁਗਲਕਾਬਾਦ ਤੋਂ ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ 16 ਅਗਸਤ ਨੂੰ ਹਲਕਾ ਆਦਮਪੁਰ ਤੇ 17 ਅਗਸਤ ਨੂੰ ਹਲਕਾ ਕਰਤਾਰਪੁਰ ਤੇ ਜਲੰਧਰ ਸ਼ਹਿਰ ਵਿੱਚ ਪਹੁੰਚੀ ਸੀ। ਇਸ ਯਾਤਰਾ ਦਾ ਹਲਕਾ ਆਦਮਪੁਰ, ਹਲਕਾ ਕਰਤਾਰਪੁਰ ਤੇ ਜਲੰਧਰ ਸ਼ਹਿਰ ਦੇ ਵਿੱਚ ਲੋਕਾਂ ਤੇ ਖਾਸ ਕਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰਾਂ ਵੱਲੋਂ ਬਹੁਤ ਹੀ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯਾਤਰਾ ਦਾ ਉਦੇਸ਼ ਸਮਾਜ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਬੇਗਮਪੁਰੇ ਦੇ ਫਲਸਫੇ ਮੁਤਾਬਿਕ ਖੁਸ਼ਹਾਲੀ, ਬਰਾਬਰੀ ਤੇ ਭਾਈਚਾਰੇ ਵਾਲਾ ਪ੍ਰਬੰਧ ਸਥਾਪਿਤ ਕਰਨ ਲਈ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨਾ ਹੈ। ਯਾਤਰਾ ਵਿੱਚ ਜਨਸੈਲਾਬ ਇਹ ਦਰਸਾਉਂਦਾ ਹੈ ਕਿ ਲੋਕ ਬਸਪਾ ਦੇ ਰਾਹੀਂ ਸੱਤਾ ਵਿੱਚ ਬਦਲਾਅ ਲਿਆਉਣ ਲਈ ਮਨ ਬਣਾ ਚੁੱਕੇ ਹਨ। ਅਜੇ ਤੱਕ ਦੀਆਂ ਬਣੀਆਂ ਸਰਕਾਰਾਂ ਵੱਲੋਂ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ ਗਏ ਹਨ, ਪਰ ਲੋਕਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਦੇ ਲਈ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਇਸ ਕਰਕੇ ਸੰਗਤਾਂ ਜਾਗਰੂਕ ਹੋ ਰਹੀਆਂ ਹਨ ਤੇ ਬਸਪਾ ਦੇ ਨਾਲ ਇਸ ਯਾਤਰਾ ਦੇ ਰਾਹੀਂ ਬਹੁਤ ਵੱਡੇ ਪੱਧਰ ‘ਤੇ ਜੁੜ ਰਹੀਆਂ ਹਨ। ਬਲਵਿੰਦਰ ਕੁਮਾਰ ਐਡਵੋਕੇਟ ਤੇ ਤੀਰਥ ਰਾਜਪੁਰਾ ਮਹਿਰਾ ਨੇ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *