*ਇਕੱਤੀ ਜੁਲਾਈ ਨੂੰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਫ਼ਰਾਂਸ ਵੱਲ਼ੋਂ ਹੋਣ ਵਾਲੇ ਕਬੱਡੀ ਟੂਰਨਾਂਮੈਂਟ ਵਿੱਚ ਵੱਡਾ ਮੰਨਾਂ ਅਤੇ ਦਲਜੀਤ ਸਿੰਘ ਵੀ ਆਪਣੀ ਖੇਡ ਦੇ ਜੌਹਰ ਦਿਖਾਉਣਗ਼ੇ—-ਸੰਨੀ ਘੋਤੜਾ ਅਤੇ ਸੰਦੀਪ ਵਡਾਲਾ*

Uncategorized
Spread the love

ਪੈਰਿਸ 17 ਜੂਨ ( ਭੱਟੀ ਫ਼ਰਾਂਸ ) ਜੋਰਪੀਅਨ ਸਪੋਰਟਸ ,ਆਫ਼ ਕਬੱਡੀ ਫ਼ੈਡਰੇਸਨ ਜੋ ਕਿ ਨਸ਼ਾ ਛੱਡੇ ਕੋਹੜ ਵੱਡੋ ਚੇ ਨਾਹਰੇ ਹੇਠ ਬਣੀ ਹੋਈ ਹੈ ਦੇ ਵੱਲੋਂ ਕਰਵਾਏ ਜਾ ਰਹੈ ਇਸ ਸੀਜਨ ਦਾ ਪਹਿਲਾ ਕਬੱਡੀ ਟੂਰਨਾਂਮੈਂਟ ਜੋ ਕਿ ਫ਼ਰਾਂਸ ਵਿੱਚ ਇਕੱਤੀ ਜੁਲਾਈ ਨੂੰ ਖੇਡਿਆ ਜਾਣਾ ਹੈ ਦੇ ਵਿੱਚ ਇਸ ਵਾਰ ਫ਼ਰਾਂਸ ਨਿਵਾਸੀ ਵੱਡਾ ਮੰਨਾਂ ਵੀ ਆਪਣੀ ਮਾਂ ਖੇਡ ਕਬੱਡੀ ਦੇ ਜੌਹਰ ਦਿਖਾਏਗਾ | ਇਸ ਬਾਰੇ ਬਕਾਇਦਾ ਬਿਆਨ ਜਾਰੀ ਕਰਦੇ ਹੋਏ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਸੀਨੀਅਰ ਮੀਤ ਪਰਧਾਨ ਸੰਦੀਪ ਸਿੰਘ ਵਡਾਲਾ ਅਤੇ ਸੰਨੀ ਘੋਤੜਾ ਬੇਗੇਵਾਲ ਨੇ ਕਿਹਾ ਕਿ ਭਾਵੇਂ ਸਾਡੇ ਕੋਲ ਭਾਰਤ ਤੋਂ ਵੀ ਸਿਰੇ ਦੇ ਛੇਅ ਖਿਡਾਰੀ ਪਹੁੰਚ ਰਹੇ ਹਨ ਦੇ ਬਾਵਜੂਦ ਵੱਡਾ ਮੰਨਾ , ਰਛਪਾਲ ਸਿੰਘ ਰਈਆ ਅਤੇ ਸਰਦਾਰ ਦਲਜੀਤ ਸਿੰਘ ਤੋਂ ਇਲਾਵਾ ਜੇਰਪ ਦੇ ਸਿਰ ਕੱਢਵੇਂ ਕਈ ਹੇਰ ਖਿਡਾਰੀ ਵੀ ਸਾਡੇ ਕਲੱਬ ਵੱਲੋਂ ਆਪਣੀ ਖੇਡ ਦਾ ਪਰਦਰਸ਼ਨ ਕਰਨਗੇ | ਵੈਸੇ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਟੂਰਨਾਂਮੈਂਟ ਦੀ ਸਰਪਰਸਤੀ ਜਸਵੰਤ ਸਿੰਘ ਭਦਾਸ ਸਾਹਿਤ ਉਸਦੇ ਸਪੁੱਤਰ ਹਰਿੰਦਰਪਾਲ ਸਿੰਘ ਸ਼ੇਠੀ ਅਤੇ ਰਮਨਦੀਪ ਸਿੰਘ ਭਦਾਸ ਹੀ ਕਰਨਗ਼ੇ | ਇੱਥੇ ਇਹ ਵੀ ਦੱਸਣ ਜੋਗ਼ ਹੈ ਕਿ ਫ਼ਰਾਂਸ ਵਿੱਚ ਇਸ ਫ਼ੈਡਰੇਸ਼ਨ ਦੇ ਕਾਇਦੇ ਕਾਨੂੰਨਾਂ ਅਨੁਸਾਰ ਕਰਵਾਇਆ ਜਾ ਰਿਹਾ ਇਹ ਪਲੇਠੀ ਟੂਰਨਾਂਮੈਂਟ ਸੰਤ ਬਾਬਾ ਪਰੇਮ ਸਿੰਘ ਸਪੇਰਟਸ ਕਲੱਬ ਫ਼ਰਾਂਸ ਦੀ ਪਰਬੰਧਕੀ ਟੀਮ ਵੱਲੋਂ ਕਰਵਾਇਆ ਜਾਵੇਗ਼ਾ , ਜਿਸ ਵਿੱਚ ਸੱਤ ਵੱਖੋ ਵੱਖ ਕਲੱਬਾਂ ਦੀਆਂ ਟੀਮਾਂ ਆਪੋ ਆਪਣੀੀ ਖੇਡ ਦੇ ਜੌਹਰ ਦਿਖਾਉਣਗ਼ੀਆ |

Leave a Reply

Your email address will not be published. Required fields are marked *