*ਭਾਰਤ ਦੇ ਅਜਿਹੇ ਇੱਕੋ ਇੱਕ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪੰਜਵੀਂ ਵਾਰ ਫਰਾਂਸ ਦਾ ਦੌਰਾ ਕੀਤਾ ਹੈ —–ਭੱਟੀ ਫਰਾਂਸ*

देश
Spread the love

ਪੈਰਿਸ 5 ਮਈ (ਭੱਟੀ ਫਰਾਂਸ ) ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਰਮਨੀ ਅਤੇ ਡੈਨਮਾਰਕ ਦੀ ਯਾਤਰਾ ਕਰਨ ਤੋਂ ਬਾਅਦ ਆਪਣੀ ਯੂਰਪ ਦੀ ਯਾਤਰਾ ਦੇ ਅੰਤਿਮ ਪੜਾਅ ‘ਚ ਬੁੱਧਵਾਰ ਨੂੰ ਪੈਰਿਸ ਪਹੁੰਚੇ। ਪੈਰਿਸ ਦੇ ਐਲਿਸੀ ਪੈਲੇਸ ‘ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕਰਨ ਉਪਰੰਤ ਉਨ੍ਹਾਂ ਨਾਲ ਰਾਤ ਦਾ ਖਾਣਾ ਵੀ ਖਾਧਾ । ਜਾਣਕਾਰੀ ਮੁਤਾਬਕ ਦੋਵਾਂ ਨੇਤਾਵਾਂ ਵਿਚਾਲੇ ਦੁਵੱਲੇ ਅਤੇ ਆਪਸੀ ਹਿੱਤਾਂ ਦੇ ਮੁੱਦੇ ‘ਤੇ ਚਰਚਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਾਂਕਰੋਨ ਨੂੰ ਯੂਕਰੇਨ ਅਤੇ ਰੂਸ ਦੀ ਲੜਾਈ ਖਤਮ ਕਰਵਾਉਣ ਵਾਸਤੇ ਵੀ ਵਿਚਾਰਾਂ ਕੀਤੀਆਂ 
                             ਇੱਥੇ ਇਹ ਦੱਸਣ ਯੋਗ ਹੋਵੇਗਾ ਕਿ ਅਪ੍ਰੈਲ 2015 ਤੋਂ ਲੈ ਕੇ ਹੁਣ ਤੱਕ ਦੀ ਮੋਦੀ ਸਾਹਿਬ ਦੀ ਇਹ ਪੰਜਵੀਂ ਫਰਾਂਸ ਫੇਰੀ ਹੈ। ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਵੀ ਮਾਰਚ 2018 ‘ਚ ਭਾਰਤ ਦਾ ਦੌਰਾ ਕੀਤਾ ਸੀ। ਦੋਵਾਂ ਨੇਤਾਵਾਂ ਨੇ ਅਕਤੂਬਰ 2021 ‘ਚ ਜੀ20 ਰੋਮ ਸਿਖ਼ਰ ਸੰਮੇਲਨ, ਜੂਨ 2019 ‘ਚ ਜੀ20 ਓਸਾਕਾ ਸਿਖਰ ਸੰਮੇਲਨ ਅਤੇ ਦਸੰਬਰ 2018 ‘ਚ ਜੀ20 ਬਿਊਨਸ ਆਇਰਸ ਸਿਖਰ ਸੰਮੇਲਨ ਦੇ ਮੌਕੇ ‘ਤੇ ਮੁਲਾਕਾਤ ਕੀਤੀ ਸੀ । ਭਾਰਤ ਅਤੇ ਫਰਾਂਸ ਵਾਜਪਾਈ ਸਾਹਿਬ ਦੇ ਵੇਲੇ ਤੋਂ ਹੁਣ ਤੱਕ ਰਣਨੀਤਕ ਭਾਈਵਾਲ ਚਲੇ ਆ ਰਹੇ ਹਨ  ਹਨ। ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਸਿਵਲ ਪ੍ਰਮਾਣੂ, ਅਰਥਵਿਵਸਥਾ, ਪੁਲਾੜ ਅਤੇ ਸਮੁੰਦਰੀ ਸੁਰੱਖਿਆ, ਸਵੱਛ ਊਰਜਾ ਅਤੇ ਵਾਤਾਵਰਣ, ਅੱਤਵਾਦ ਦਾ ਮੁਕਾਬਲਾ ਆਦਿ  ਸਬੰਧਾਂ ‘ਚ ਬਹੁਪੱਖੀ ਸਾਂਝੇਦਾਰੀ ਹੈ

Leave a Reply

Your email address will not be published. Required fields are marked *