*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਟੀਟਿਊਸ਼ਨਜ਼ ਦੇ ਸਕੂਲ ਆਫ਼ ਆਈਟੀ ਵੱਲੋਂ ਇੰਡਸਟ੍ਰੀਅਲ ਵਿਜ਼ਿਟ ਆਯੋਜਿਤ*

Uncategorized
Spread the love

ਜਲੰਧਰ( ਦਾ ਮਿਰਰ ਪੰਜਾਬ)-ਵਿਦਿਆਰਥੀਆਂ ਨੂੰ ਪੇਸ਼ੇਵਰ ਵੱਜੋਂ ਵਿਕਸਤ ਕਰਨ ਲਈ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨ ਵੱਲੋਂ ਡਰੀਮ ਵੀਵਰਜ਼, ਜਲੰਧਰ ਵਿਖੇ ਆਈ.ਟੀ. ਦੇ ਵਿਦਿਆਰਥੀਆਂ ਲਈ ਇੰਡਸਟ੍ਰੀਅਲ ਵਿਜ਼ਿਟ ਦਾ ਆਯੋਜਨ ਕੀਤਾ ਗਿਆ। ਮਿਸ ਸੰਯੋਗਿਤਾ (ਕੋ-ਆਰਡੀਨੇਟਰ,ਵੀਵਰਜ਼) ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਵਿਦਿਆਰਥੀਆਂ ਨੂੰ ਕੰਪਨੀ ਪ੍ਰੋਫਾਈਲ ਨਾਲ ਜਾਣੂ ਕਰਵਾਇਆ।
ਮਿਸ ਪੂਨਮ ਭੱਲਾ (ਫੈਕਲਿਟੀ ਸੀ.ਐਸ.) ਨੇ ਵਿਦਿਆਰਥੀਆਂ ਨੂੰ ਗ੍ਰਾਹਕ ਆਧਾਰਿਤ ਵੈੱਬਸਾਈਟਾਂ ਨੂੰ ਵਿਕਸਤ ਕਰਨ ਵੈੱਬ ਡਿਵੈਲਪਮੈਂਟ ਫਰੇਮਵਰਕ (ਐਸਪੀ.ਨੇਟ) ਅਤੇ ਪ੍ਰੋਗਰਾਮਿੰਗ ਭਾਸ਼ਾਵਾਂ ਜਿਵੇਂ ਕਿ ਪਾਇਥਨ,ਜਾਵਾ,ਸੀ,ਪੀਐੱਚਪੀ ਦੀ ਭੂਮਿਕਾ ਤੋਂ ਜਾਣੂ ਕਰਵਾਇਆ।
ਸ਼੍ਰੀ ਸਾਹਿਲ ਤ੍ਰਿਖਾ (ਮੁੱਖੀ, ਐਨੀਮੇਸ਼ਨ ਬੱਗਸ) ਨੇ ਅੱਜ ਦੇ ਸਮੇਂ ਵਿੱਚ 3D ਐਨੀਮੇਟਰਾਂ ਅਤੇ ਗ੍ਰਾਫਿਕ ਡਿਜ਼ਾਈਨਰ ਦੀ ਮੰਗ ਤੇ ਧਿਆਨ ਕੇਂਦਰਿਤ ਕੀਤਾ। ਵਿਦਿਆਰਥੀਆਂ ਦੇ ਆਈਕਿਯੂ ਪੱਧਰ ਦੀ ਪਛਾਣ ਕਰਨ ਲਈ ਇੱਕ ਕੁਇਜ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ।
ਵਿਜ਼ਿਟ ਦਾ ਸਮਾਪਨ ਕੋਆਰਡੀਨੇਟਰ ਮਿਸ ਸੰਯੋਗਿਤਾ ਦੇ ਨਾਲ ਵਿਦਿਆਰਥੀਆਂ ਦੁਆਰਾ ਕੰਪਨੀ ਦੇ ਬਹੁ-ਅਨੁਸ਼ਾਸਨੀ ਵਿਭਾਗਾਂ ਦੇ ਦੌਰੇ ਨਾਲ ਕੀਤਾ ਗਿਆ।ਵਿਜ਼ਿਟ ਦੌਰਾਨ ਵਿਦਿਆਰਥੀਆਂ ਦੇ ਨਾਲ ਸਹਾਇਕ ਪ੍ਰੋ. ਪਵਨ ਕੁਮਾਰ ਅਤੇ ਪ੍ਰੀਤੀ ਸਿਡਾਨਾ ਵੀ ਮੌਜੂਦ ਸਨ।

Leave a Reply

Your email address will not be published. Required fields are marked *