*ਬੇਅਦਬੀਆਂ ਦੀ ਆੜ ਹੇਠ ਸੱਤਾ ਸੰਭਾਂਲਣ ਵਾਲਿਆਂ ਦੇ ਰਾਜ ਵਿੱਚ ਬੇਅਦਬੀਆਂ ਅਤੇ ਨਸ਼ਿਆਂ ਦੀ ਭਰਮਾਰ ਘਟਣ ਦੀ ਬਜਾਏ ਤਿੰਨ ਗੁਣਾ ਕਿਉਂ ਵੱਧ ਗਈ ਹੈ, ਦਾ ਜੁਆਬ ਪੰਜਾਬੀ ਮੰਗਦੇ ਹਨ—-ਜਗਵੰਤ ਲਹਿਰਾ ਅਤੇ ਨੌਰਾ ਸਵਿੱਸ*
ਪੈਰਿਸ 18 ਦਸੰਬਰ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 103ਵੇਂ ਸਲਾਨਾ ਦਿਹਾੜੇ ਦੇ ਮੌਕੇ ਪਾਰਟੀ ਕਾਰਕੁਨ੍ਹਾਂ ਦੀ ਹਾਜ਼ਰੀ ਵਿੱਚ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਪਾਰਟੀ ਦਾ ਮੁਖੀ ਹੋਣ ਦੇ ਨਾਤੇ ਸਾਡੇ ਰਾਜ ਵਿੱਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਦੀ ਮੁਆਫੀ ਇਸ ਕਰਕੇ ਮੰਗ ਰਿਹਾਂ ਹਾਂ ਤਾਂ ਕਿ ਸਾਡੀ ਪਾਟੋਧਾੜ ਦਾ ਭਗਵੰਤ ਮਾਨ ਵਰਗੇ ਪੰਜਾਬੀਆਂ ਨੂੰ ਹੋਰ ਭਰਮ ਭੁਲੇਖਿਆਂ ਵਿੱਚ ਨਾਂ ਫਸਾ ਸਕਣ | ਪਹਿਲਾਂ ਹੀ ਇਹ ਲੋਕ ਬੇਅਦਬੀਆਂ ਅਤੇ ਨਸ਼ਿਆਂ ਦਾ ਭਾਂਡਾ ਸਾਡੇ ਸਿਰ ਭੰਨ ਕੇ ਸਾਡੇ ਤੇ ਹੀ ਰਾਜ ਕਰੀ ਜਾ ਰਹੇ ਹਨ, ਜਦਕਿ ਇਨ੍ਹਾਂ ਦੇ ਰਾਜ ਵਿੱਚ ਨਸ਼ਿਆਂ ਦੀ ਭਰਮਾਰ ਕਾਰਨ ਨੌਜੁਆਨਾਂ ਦੀ ਮੌਤ ਪਹਿਲਾਂ ਨਾਲੋਂ ਚਾਰ ਪੰਜ ਗੁਣਾ ਜਿਆਦਾ ਵੱਧ ਗਈ ਹੈ ਅਤੇ ਬੇਅਦਬੀਆਂ ਦੀਆਂ ਘਟਨਾਵਾਂ ਵੀ ਆਏ ਦਿਨ ਹੋ ਰਹੀਆਂ ਹਨ | ਪੰਜਾਬ ਦੀ ਵਿਤੀ ਹਾਲਤ ਇਸ ਕਰਕੇ ਖਰਾਬ ਹੋ ਰਹੀ ਹੈ ਕਿ ਆਪ ਪਾਰਟੀ ਦਾ ਸੁਪਰੀਮੋ ਕੇਜਰੀਵਾਲ ਪੰਜਾਬ ਦਾ ਪੈਸਾ ਬਾਹਰਲੇ ਸੂਬਿਆਂ ਦੀਆਂ ਚੋਣਾਂ ਵਿੱਚ ਵਰਤ ਰਿਹਾ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਪਿੱਛਲੱਗਾਂ ਵਾਂਗ ਅੱਖਾਂ ਮੀਟੀ ਬੈਠਾ ਹੈ | ਬਾਕੀ ਹਰੇਕ ਗੱਲ ਵਕਤ ਸਿਰ ਕੀਤੀ ਜਾਵੇ ਤਾਂ ਉਸਦਾ ਫਾਇਦਾ ਹੁੰਦਾ ਹੈ, ਜ਼ੇਕਰ ਸੁਖਬੀਰ ਬਾਦਲ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਮੁਆਫੀ ਪਹਿਲਾਂ ਮੰਗ ਲੈਂਦੇ ਤਾਂ ਕਿਸੇ ਨੂੰ ਵੀ ਇਹ ਸਮਝ ਨਹੀਂ ਸੀ ਲੱਗਣੀ ਕਿ ਝੂਠ ਬੋਲ ਕੇ ਸਤਾਹ ਹੱਥਿਆਉਣ ਵਾਲੇ ਕਿਤਨੇ ਵੱਡੇ ਫਰੇਬੀ ਹਨ | ਜ਼ੇਕਰ ਉਸ ਵਕਤ ਅਕਾਲੀ ਜਿੰਮੇਵਾਰ ਸਨ ਤਾਂ ਹੁਣ ਇਨ੍ਹਾਂ ਸਭਨਾਂ ਘਟਨਾਵਾਂ ਦਾ ਦੋਸ਼ੀ ਕੌਣ ਹੈ, ਹੁਣ ਭਗਵੰਤ ਮਾਨ ਕਿਉਂ ਨਹੀਂ ਬਰਗਾੜੀ ਵਰਗੇ ਮੋਰਚਿਆਂ ਨੂੰ ਸ਼ਹਿ ਦਿੰਦਾ | ਇਸ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਫ ਮੰਨ ਨਾਲ ਮੁਆਫੀ ਮੰਗ ਕੇ ਸਿਆਣਪ ਪੁਣੇ ਦੀ ਮਿਸਾਲ ਕਾਇਮ ਕੀਤੀ ਹੈ, ਜਿਹੜੀ ਕਿ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੀ, ਕਿਉਂਕਿ ਇਸ ਨਾਲ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦਾ ਪੰਜਾਬ ‘ਚ ਆਧਾਰ ਵਧਿਆ ਹੈ, ਜਿਸਦੀ ( ਅਜੋਕੇ ਸਮੇੰ ‘ਚ) ਅਕਾਲੀ ਦਲ ਅਤੇ ਪੰਜਾਬ ਨਾਲ ਪਿਆਰ ਕਰਨ ਵਾਲਿਆਂ ਨੂੰ ਸਖ਼ਤ ਲੋੜ ਸੀ |
ਇਸ ਬਾਰੇ ਯੂਰਪ ਅਕਾਲੀ ਦੇ ਮੁਖੀ ਇਕਬਾਲ ਸਿੰਘ ਭੱਟੀ, ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਨੌਰਵੇ ਯੂਨਿਟ ਦੇ ਪ੍ਰਧਾਨ ਮਸਤਾਨ ਸਿੰਘ ਨੌਰਾ, ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਆਦਿ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪੰਥ ਕੋਲੋਂ ਜਾਣੇ ਅਣਜਾਣੇ ‘ਚ ਹੋਈਆਂ ਗਲਤੀਆਂ ਦੀ ਮੁਆਫੀ ਮੰਗ ਕੇ ਜਿਹੜਾ ਦਲੇਰਾਨਾ ਕਦਮ ਚੁੱਕਿਆ ਹੈ ਅਸੀਂ ਉਸਦੀ ਭਰਭੂਰ ਸ਼ਲਾਘਾ ਕਰਦੇ ਹਾਂ |





