*ਪੰਜਾਬ ਵਿਚ ਵਿਗੜ ਅਮਨ ਕਾਨੂੰਨ ਦੀ ਸਥਿਤੀ-ਲੁਟੇਰਿਆਂ ਨੇ ਬੱਸ ਕੰਡਕਟਰ ਲੁੱਟਿਆ ,ਸਵਾਰੀਆਂ ਨੂੰ ਵੀ ਲੁੱਟਣ ਦੀ ਕੋਸ਼ਿਸ਼*

पंजाब
Spread the love

ਲੁਧਿਆਣਾ, 1 ਜੂਨ (ਦਾ ਮਿਰਰ ਪੰਜਾਬ)-ਪੰਜਾਬ ਵਿਚ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ, ਦਿਨ ਦਿਹਾੜੇ ਕਤਲ ਅਤੇ ਲੁੱਟਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਲੁਧਿਆਣਾ ਦੇ ਨੇੜੇ ਲਾਡੋਵਾਲ ਟੋਲ ਪਲਾਜ਼ਾ ਦੇ ਨਜ਼ਦੀਕ ਵਾਪਰਿਆ ਹੈ ਜਿੱਥੇ ਸਕੂਟਰ ਤੇ ਐਕਟਿਵਾ ਸਕੂਟਰ ਤੇ ਆਏ ਲੁਟੇਰਿਆਂ ਨੇ PRTC ਬੱਸ ਦੇ ਕੰਡਕਟਰ ਕੋਲੋਂ gun point ਤੇ ਲੁੱਟ ਕੀਤੀ ਹੈ ਅਤੇ ਨਾਲ ਹੀ ਸਵਾਰੀਆਂ ਨੂੰ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਜਲੰਧਰ ਮੁੱਖ ਸੜਕ ‘ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਅੱਜ ਸਵੇਰੇ ਲੁਟੇਰਿਆਂ ਵਲੋਂ ਬੱਸ ਕੰਡਕਟਰ ਪਾਸੋਂ ਨਕਦੀ ਲੁੱਟਣ ਦੀ ਘਟਨਾ ਤੋਂ ਬਾਅਦ ਰੋਹ ਵਿਚ ਆਏ ਲੋਕਾਂ ਵਲੋਂ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁੱਖ ਸੜਕ ‘ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਲੁਟੇਰਿਆਂ ਵਲੋਂ ਬੱਸ ਦੀਆਂ ਸਵਾਰੀਆਂ ਪਾਸੋਂ ਵੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਇਸ ਕੋਸ਼ਿਸ਼ ਵਿਚ ਨਾਕਾਮ ਹੋ ਗਏ। ਰੋਹ ‘ਚ ਆਏ ਲੋਕਾਂ ਵਲੋਂ ਲਗਾਤਾਰ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

Leave a Reply

Your email address will not be published. Required fields are marked *