*ਕੇਜਰੀਵਾਲ ਵੱਲੋਂ ਭੁੱਖ ਹੜਤਾਲ ਖ਼ਤਮ ਕਰਵਾਉਣ ਸਮੇਂ ਦਿੱਤੀ ਗਈ ਲਿਖਤੀ ਚਿੱਠੀ ਦਾ, ਕਿਸੇ ਹੋਰ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਨਾਲ, ਕੋਈ ਸਬੰਧ ਨਹੀਂ*
ਪੈਰਿਸ 11 ਅਪ੍ਰੈਲ (ਪੱਤਰ ਪ੍ਰੇਰਕ ) ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਜ਼ੋ ਕਿ ਇਸ ਵਕਤ ਸ਼ਰਾਬ ਘੋਟਾਲੇ ਦੇ ਮਾਮਲੇ ਵਿੱਚ ਫਸਿਆ ਹੋਇਆ ਹੈ , ਉੱਪਰ, ਦਿੱਲੀ ਦੇ ਐਲ ਜੀ ਸਿਨਹਾ ਨੇ, ਵਿਦੇਸ਼ੀ ਫੰਡਿੰਗ ਬਾਰੇ, ਐਨ.ਆਈ.ਏ ਨੂੰ ਛਾਣ ਬੀਣ ਕਰਨ ਦੀ ਸ਼ਿਫਾਰਸ਼ ਕੀਤੀ ਹੈ | ਐਲ ਜੀ ਦੀ ਸੋਚ ਮੁਤਾਬਿਕ, ਕੇਜਰੀਵਾਲ ਨੇ, ਦੋ ਹਜਾਰ ਚੌਦਾਂ ‘ਚ ਸਿੱਖ ਫ਼ਾਰ ਜਸਟਿਸ ਕੋਲ਼ੋਂ ਇੱਕੀ ਲੱਖ ਡਾਲਰ ਦਾ ਚੰਦਾ ਲੈ ਕੇ ਦੇਸ਼ ਧਿਰੋਹੀਆਂ ਨਾਲ ਸਬੰਧ ਬਣਾਏ ਸਨ |

ਇਸ ਦੇ ਬਦਲੇ ਵਿੱਚ ਕੇਜਰੀਵਾਲ ਨੇ ਇਕਬਾਲ ਸਿੰਘ ਵੱਲੋਂ 57ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਭੁੱਖ ਹੜਤਾਲ ਨੂੰ ਸਰਕਾਰੀ ਪੱਤਰ ਜਾਰੀ ਕਰਕੇ ਖ਼ਤਮ ਕਰਵਾਇਆ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦਾ ਲਿਖਤੀ ਸਮਝੌਤਾ ਕੀਤਾ, ਦੇ ਕਾਰਨ, ਕੇਜਰੀਵਾਲ ਉੱਪਰ ਕੇਸ ਦਰਜ ਹੋਣਾ ਚਾਹੀਦਾ ਹੈ |

ਐਲ ਜੀ ਦੇ ਇਸ ਬਿਆਨ ਨੂੰ ਦੇਸ਼ ਦੇ ਸਾਰੇ ਹੀ ਨੈਸ਼ਨਲ ਚੈਨਲਾਂ ਨੇ ਬ੍ਰੇਕਿੰਗ ਨਿਊਜ ਬਣਾ ਕੇ, ਜਿੱਥੇ ਕੇਜਰੀਵਾਲ ਨੂੰ ਦੇਸ਼ ਧ੍ਰੋਹੀ ਦਰਸਾਉਣ ਦਾ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਫਰਾਂਸ ਨਿਵਾਸੀ ਇਕਬਾਲ ਸਿੰਘ ਭੱਟੀ ਨੂੰ ਵੀ ਇਸ ਕੇਸ ਵਿੱਚ ਜੋੜ ਦਿੱਤਾ ਹੈ | ਸਰਦਾਰ ਇਕਬਾਲ ਸਿੰਘ ਭੱਟੀ ਵੱਲੋਂ ਜੰਤਰ ਮੰਤਰ ਤੇ, ਲੀਗਲ ਸਿਸਟਮ ਤਹਿਤ, ਲੋਕਲ ਪੁਲਿਸ, ਮੀਡੀਆ ਅਤੇ ਸਰਕਾਰ ਨੂੰ ਜਾਣਕਾਰੀ ਦੇ ਕੇ ਖੁੱਲੇ ਮੈਦਾਨ ‘ਚ ਭੁੱਖ ਹੜਤਾਲ ਰੱਖੀ ਸੀ, ਜਿਸਨੂੰ ਸਿਹਤ ਦਾ ਹਵਾਲਾ ਦੇ ਕੇ, ਖੁਫੀਆ ਪੁਲਿਸ ਦੇ ਅਧਿਕਾਰੀ, ਮੀਡੀਆ ਦੀ ਹਾਜ਼ਰੀ ਵਿੱਚ ਸਰਕਾਰੀ ਡਾਕਟਰ ਕੋਲ਼ੋਂ ਬਕਾਇਦਾ ਹਰ ਰੋਜ ਮੁਆਇਨਾ ਕਰਵਾਂਦੇ ਸਨ | ਡਾਕਟਰੀ ਰਿਪੋਰਟ ਮੁਤਾਬਿਕ ਸਰਦਾਰ ਭੱਟੀ ਦਾ ਇਸ ਭੁੱਖ ਹੜਤਾਲ ਵਿੱਚ ਸਾਢੇ ਇੱਕੀ ਕਿੱਲੋ ਵਜਨ ਘੱਟ ਗਿਆ ਸੀ, ਜਿਸਤੇ ਚਿੰਤਾ ਜ਼ਾਹਿਰ ਕਰਦੇ ਹੋਏ, ਆਪ ਪਾਰਟੀ ਦੇ ਸਿੱਖ ਐਮ ਐਲ ਏ ਜਰਨੈਲ ਸਿੰਘ ਤਿਲਕ ਨਗਰ ਅਤੇ ਸਿੰਘ ਹਰੀ ਨਗਰ ਨੇ ਹਰਮਿੰਦਰ ਸਿੰਘ ਖਾਲਸਾ, ਜਗਦੀਪ ਸਿੰਘ ਆਦਿ ਦੀ ਹਾਜ਼ਰੀ ਵਿੱਚ ਕੇਜਰੀਵਾਲ ਕੋਲ਼ੋਂ ਲਿਖਤੀ ਸਮਝੌਤੇ ਵਾਲੀ ਚਿੱਠੀ ਜਾਰੀ ਕਰਵਾ ਕੇ ਇਕਬਾਲ ਸਿੰਘ ਭੱਟੀ ਦੀਆਂ ਮੰਗਾਂ ਨੂੰ ਮੰਨ ਲਿਆ।





