*ਨਹਿਰ ‘ਚ ਨਹਾਉਂਦਿਆਂ 17 ਸਾਲਾ ਨੌਜਵਾਨ ਦੀ ਹੋਈ ਮੌਤ*

पंजाब
Spread the love

ਤਲਵਾਡ਼ਾ,2 ਜੂਨ (ਦੀਪਕ ਠਾਕੁਰ)-ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਦੇ 17 ਸਾਲਾ ਨੌਜਵਾਨ ਦੀ ਮੁਕੇਰੀਆਂ ਹਾਈਡਲ ਨਹਿਰ ‘ਚ ਨਹਾਉਂਦਿਆਂ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਕਸਬਾ ਕਮਾਹੀ ਦੇਵੀ ਅਧੀਨ ਆਉਂਦੇ ਪਿੰਡ ਬਹਿਚੂਹਡ਼ ਦੇ ਰਜਤ ਚੌਧਰੀ ਪੁੱਤਰ ਸਵ ਸ਼੍ਰੀ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਜੋ ਆਪਣੇ 19 ਸਾਲਾ ਭਰਾ ਮੋਹਿਤ ਚੌਧਰੀ ਨਾਲ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪਿੰਡ ਨਮੋਲੀ ਹਾਰ ਦੇ ਨਜ਼ਦੀਕ ਪੈਂਦੀ ਮੁਕੇਰੀਆਂ ਹਾਈਡਲ ਨਹਿਰ ’ਤੇ ਬਣੇ ਐਸਕੇਪ ਚੈਨਲ, ਜੋ ਸਥਾਨਕ ਨੌਜਵਾਨਾਂ ‘ਚ ਜੰਨਤ ਨਾਲ ਮਸ਼ਹੂਰ ਹੈ, ‘ਚ ਨਹਾਉਣ ਗਿਆ ਸੀ। ਜਿਸ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਰਾਹਗੀਰਾਂ ਨੇ ਘਟਨਾਂ ਦੀ ਜਾਣਕਾਰੀ ਸਥਾਨਕ ਪੁਲੀਸ ਨੂੰ ਦਿੱਤੀ। ਤਲਵਾਡ਼ਾ ਪੁਲੀਸ ਨੇ ਲਾਸ਼ ਨੂੰ ਨਹਿਰ ‘ਚੋਂ ਕਢਵਾ ਪੋਸਟਮਾਰਟਮ ਲਈ ਸਥਾਨਕ ਬੀਬੀਐਮਬੀ ਹਸਪਤਾਲ ਪਹੁੰਚਾਇਆ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਰਜਤ ਕੁਮਾਰ ਨੇ ਇਸੇ ਸਾਲ 12ਵੀਂ ਦੀ ਪ੍ਰੀਖਿਆ ਦਿੱਤੀ ਹੈ।

 

Leave a Reply

Your email address will not be published. Required fields are marked *