*ਪੰਜਾਬ ਸਰਕਾਰ ਦੇ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ, ਸੁੰਤਤਰਤਾ ਸੈਨਾਨੀ ਦੇ ਪਿੰਡ ਧਰਮਪੁਰ ‘ਚ ਡਿਸਪੈਂਸਰੀ ਦੀ ਹਾਲਤ ਖਸਤਾ*

पंजाब
Spread the love

ਤਲਵਾਡ਼ਾ,20 ਨਵੰਬਰ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਇ ਧਰਾਤਲ ’ਤੇ ਕੰਮ ਕਰਕੇ ਦਿਖਾਵੇ। ਇਹ ਵਿਚਾਰ ਆਮ ਆਦਮੀ ਪਾਰਟੀ ਹਲ਼ਕਾ ਦਸੂਹਾ ਇੰਚਾਰਜ ਐਡ. ਕਰਮਵੀਰ ਘੁੰਮਣ ਨੇ ਅੱਜ ਪ੍ਰਸਿੱਧ ਸੁਤੰਤਰਤਾ ਸੈਨਾਨੀ ਪੰਡਿਤ ਕਿਸ਼ੋਰੀ ਲਾਲ ਦੇ ਜੱਦੀ ਪਿੰਡ ਧਰਮਪੁਰ ਦਾ ਦੌਰ੍ਹਾ ਕਰਨ ਉਪਰੰਤ ਪੱਤਰਕਾਰਾਂ ਨਾਲ ਮੁਖਾਤਿਬ ਹੁੰਦਿਆਂ ਪ੍ਰਗਟ ਕੀਤੇ। ਐਡ. ਘੁੰਮਣ ਨੇ ਕਾਂਗਰਸ ਸਰਕਾਰ ’ਤੇ ਕਰੋਨਾ ਮਹਾਂਮਾਰੀ ਤੋਂ ਵੀ ਸਬਕ ਨਾ ਸਿੱਖਣ ਦੀ ਗੱਲ ਕਰਦਿਆਂ ਕਿਹਾ ਕਿ ਪਿੰਡਾਂ ‘ਚ ਖੁੱਲੇ੍ਹ ਸਰਕਾਰੀ ਸਿਹਤ ਕੇਂਦਰ ਖਸਤਾ ਹਾਲ ਹਨ, ਡਾਕਟਰਾਂ ਤੇ ਹੋਰ ਅਮਲੇ ਦਾ ਕੋਈ ਪ੍ਰਬੰਧ ਨਹੀਂ ਹੈ। ਕੰਢੀ ਖ਼ੇਤਰ ‘ਚ ਸਿਹਤ ਸਹੂਲਤਾਂ ਦੇ ਨਾਕਸ ਪ੍ਰਬੰਧ ਕਾਂਗਰਸ ਸਰਕਾਰ ਦੇ ਦਾਅਵਿਆਂ ਅਤੇ ਵਾਅਦਿਆਂ ਦੀ ਫ਼ੂਕ ਕੱਢ ਰਹੇ ਹਨ। ਪਿੰਡ ਧਰਮਪੁਰ ਦੀ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਖ਼ੁਦ ਬਿਮਾਰ ਹੈ, ਇਮਾਰਤ ਖਸਤਾਹਾਲ ਹੈ। ਸਾਂਭ ਸੰਭਾਲ ਨਾ ਹੋਣ ਕਾਰਨ ਬਾਲਿਆਂ ਦੀ ਛੱਤ ਡਿਗੀ ਹੋਈ ਹੈ, ਕਰਮਚਾਰੀਆਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ। ਦਵਾਈ ਦੀ ਘਾਟ ਹੈ। ਐਡ. ਘੁੰਮਣ ਨੇ ਵਿਧਾਇਕ ਅਰੁਣ ਡੋਗਰਾ ’ਤੇ ਆਪਣੇ ਜੱਦੀ ਪਿੰਡ ਤੋਂ ਮਹਿਜ਼ ਚੰਦ ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਤਿਹਾਸਕ ਅਤੇ ਧਾਰਮਿਕ ਪਿੰਡ ਧਰਮਪੁਰ ਨੂੰ ਅਣਗੋਲਿਆਂ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਿਹਤ ਸੁਵਿਧਾਵਾਂ ਦੀ ਘਾਟ ਦੇ ਚੱਲਦਿਆਂ ਨੀਮ ਪਹਾਡ਼ੀ ਪਿੰਡ ਦੇ ਵਸਨੀਕ ਦੂਰ ਦੁਰਾਡੇ ਜਾ ਕੇ ਨਿੱਜੀ ਹਸਪਤਾਲਾਂ ‘ਚ ਮਹਿੰਗਾ ਇਲਾਜ ਕਰਵਾਉਣ ਲਈ ਮਜ਼ਬੂਰ ਹਨ। ਐਡ. ਘੁੰਮਣ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਦਿੱਲੀ ਦੀ ਤਰਜ਼ ’ਤੇ 16 ਹਜ਼ਾਰ ਮੁੱਹਲਾ ਕਲੀਨਿਕ ਸਥਾਪਿਤ ਕਰ ਪ੍ਰਦੇਸ਼ ਵਾਸੀਆਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਸ਼ੰਭੂ ਦੱਤ, ਸ਼ਹਿਰੀ ਪ੍ਰਧਾਨ ਵਿਕਰਾਂਤ ਜੋਤੀ, ਸਰਕਲ ਪ੍ਰਧਾਨ ਵਕੀਲ ਸਿੰਘ ਤੇ ਸੰਜੀਵ ਸੰਜੂ, ਬਲਾਕ ਪ੍ਰਧਾਨ ਐਕਸਸਰਵਿਸਮੈਨ ਵਿੰਗ ਰਾਜ ਕੁਮਾਰ ਰਾਜੂ ਹਾਜ਼ਰ ਸਨ।

Leave a Reply

Your email address will not be published. Required fields are marked *