*ਪੰਜਾਬ ‘ਚ ਕਾਂਗਰਸ ਦੇ ਕਿਲੇ ਵਿੱਚ ਸੰਨ੍ਹ ਲਗਾਉਣਗੇ ਅਮਿਤ ਸ਼ਾਹ -ਵੇਰਕਾ, ਅਰੋੜਾ, ਕਾਂਗੜ, ਬਲਬੀਰ ਨੂੰ ਲੈ ਜਾਣਗੇ ਭਾਜਪਾ ਵਿੱਚ*

पंजाब
Spread the love

ਚੰਡੀਗੜ੍ਹ ( ਦਾ ਮਿਰਰ ਪੰਜਾਬ): ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਬੇ ਦੇ ਕਈ ਸੀਨੀਅਰ ਆਗੂ ਭਾਜਪਾ ‘ਚ ਸ਼ਾਮਲ ਹੋਣਗੇ। ਇਨ੍ਹਾਂ ਲੀਡਰਾਂ ‘ਚ ਸਾਬਕਾ ਮੰਤਰੀ ਵੀ ਸ਼ਾਮਲ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਇਨ੍ਹਾਂ ਆਗੂਆਂ ਨੂੰ ਅੱਜ ਚੰਡੀਗੜ੍ਹ ‘ਚ ਭਾਜਪਾ ‘ਚ ਸ਼ਾਮਲ ਕਰਵਾਉਣਗੇ। ਚੰਡੀਗੜ੍ਹ ‘ਚ ਸੁਨੀਲ ਜਾਖੜ ਨਾਲ ਕਈ ਦਿੱਗਜ ਕਾਂਗਰਸੀ ਆਗੂਆਂ ਦੀ ਅਹਿਮ ਬੈਠਕ ਚੱਲ ਰਹੀ ਹੈ।
ਜਾਣਕਾਰੀ ਮੁਤਾਬਕ ਕਾਂਗਰਸ ਦੇ ਜਿਹੜੇ ਦਿੱਗਜ ਆਗੂ ਭਾਜਪਾ ‘ਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਵਿਚ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਮੋਹਾਲੀ ਦੇ ਮੇਅਰ ਅਮਰਜੀਤ ਜੀਤੀ ਆਦਿ ਸ਼ਾਮਲ ਹਨ। ਕੇਵਲ ਸਿੰਘ ਢਿੱਲੋਂ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਦਿੱਗਜ ਨੇਤਾ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਕਾਂਗਰਸ ‘ਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਵੀ ਭਾਜਪਾ ‘ਚ ਸ਼ਾਮਲ ਹੋਣਗੇ।

Leave a Reply

Your email address will not be published. Required fields are marked *