*ਵਿਰਸਾ ਵਿਹਾਰ ਜਲੰਧਰ ਵੱਲੋਂ ਵਾਤਾਵਰਣ ਦਿਵਸ ਮਨਾਇਆ ਗਿਆ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਅੱਜ ਵਿਰਸਾ ਵਿਹਾਰ ਤੇ ਨਗਰ ਨਿਗਮ ਜਲੰਧਰ ਵੱਲੋਂ ਅਜੀਤ ਸਿੰਘ ਫਾਊਂਡੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਵਿਹਾਰ ਦੇ ਵਿਹੜੇ ਵਿੱਚ ਵਿਸ਼ਵ ਵਾਤਾਵਰਣ ਦਿਵਸ ਬੂਟੇ ਲਗਾ ਕੇ ਮਨਾਇਆ ਗਿਆ ਗਿਆ।

ਇਸ ਮੌਕੇ ਤੇ ਸ੍ਰੀ ਰਮਨ ਅਰੋੜਾ ਹਲਕਾ ਵਿਧਾਇਕ ਜਲੰਧਰ ਕੇਂਦਰੀ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਵਿਰਸਾ ਵਿਹਾਰ ਦੇ ਸਕੱਤਰ ਸਰਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੈਡਮ ਰਮਨਪ੍ਰੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਬੋਲਦਿਆਂ ਅਦਾਰਾ ਅਜੀਤ ਦੇ ਅਗਜੈਕਟਿਵ ਐਡੀਟਰ ਸਤਨਾਮ ਸਿੰਘ ਮਾਣਕ ਨੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਉਪਰਾਲਾ ਕਰਨ ਦੀ ਜਰੂਰਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਤੋਂ ਬਾਅਦ ਡਾਕਟਰ ਲਖਵਿੰਦਰ ਜੌਹਲ ਪ੍ਰਧਾਨ ਪੰਜਾਬ ਪ੍ਰੈਸ ਕਲੱਬ ਜਲੰਧਰ, ਮੈਡਮ ਪ੍ਰਵੀਨ ਅਬਰੋਲ ਤੇ ਮੈਡਮ ਸਰਿਤਾ ਤਿਵਾੜੀ ਨੇ ਵੀ ਸੰਬੋਧਨ ਕੀਤਾ। ਸ੍ਰੀ ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੋਈ। ਮੁੱਖ ਮਹਿਮਾਨ ਸ੍ਰੀ ਅਰੋੜਾ ਨੇ ਵਿਰਸਾ ਵਿਹਾਰ ਦੇ ਵਿਹੜੇ ਇਕ ਬੂਟਾ ਲਾ ਕੇ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕਿਹਾ। ਅਖੀਰ ਵਿੱਚ ਵਿਰਸਾ ਵਿਹਾਰ ਦੇ ਅਗਜੈਕਟਿਵ ਮੈਂਬਰ ਸ੍ਰੀ ਸੰਗਤ ਰਾਮ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਐਸ ਐਸ ਅਜ਼ੀਮਲ ਡਰੈਕਟਰ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ, ਉਸਤਾਦ ਸ੍ਰੀ ਕਾਲੇ ਰਾਮ, ਸੰਗੀਤ ਵਿਦਵਾਨ ਅਰੁਣ ਮਿਸ਼ਰਾ, ਆਤਮ ਪ੍ਰਕਾਸ਼ ਸਿੰਘ, ਸੁਰਜੀਤ ਸਿੰਘ ਮਾਹੀ, ਪ੍ਰਮਿੰਦਰ ਸਿੰਘ ਦਸ਼ਮੇਸ਼ ਨਗਰ, ਸੁਖਬੀਰ ਕੌਰ ਚੱਠਾ, ਮੈਡਮ ਨੀਰੂ ਜੈਰਥ, ਬੰਦਨਾ ਬਾਲੀ, ਪਰਵੀਨ ਪਹਿਲਵਾਨ, ਰਜਿੰਦਰ ਸਿੰਘ, ਪਰਮਿੰਦਰ ਸਿੰਘ ਪ੍ਰੀਤ ਨਗਰ, ਨਰੇਸ਼ ਸ਼ਰਮਾ, ਇਕਬਾਲ ਸਿੰਘ ਰੰਧਾਵਾ, ਸੁਧੀਰ ਕੁਮਾਰ, ਅਮਰਿੰਦਰ ਸਿੰਘ ਪ੍ਰਿੰਸ, ਕੁਲਵਿੰਦਰ ਸਿੰਘ ਹੀਰਾ ਸ਼ਹੀਦ ਊਧਮ ਸਿੰਘ ਯੂਥ ਕਲੱਬ, ਜਤਿੰਦਰ ਸਿੰਘ ਬੋਬੀ, ਮਹਿੰਦਰ ਰੰਧਾਵਾ, ਹਰਜਿੰਦਰ ਸਿੰਘ, ਸੁਖਜੀਵਨ ਸਿੰਘ, ਇੰਦਰਜੀਤ ਸਿੰਘ ਆਰਟਿਸਟ, ਗੁਰਪ੍ਰੀਤ ਸਿੰਘ ਬੰਧਨ, ਗੁਰਦੇਵ ਵਰਮਾ ਤੇ ਵੱਡੀ ਗਿਣਤੀ ਵਿਚ ਵਾਤਾਵਰਨ ਪ੍ਰੇਮੀ ਹਾਜਰ ਸਨ।

Leave a Reply

Your email address will not be published. Required fields are marked *