*ਸਡ਼ਕ ਹਾਦਸੇ ‘ਚ ਜ਼ਖ਼ਮੀ ਦੂਜੇ ਵਿਅਕਤੀ ਨੇ ਵੀ ਦਮ ਤੋਡ਼ਿਆ*

Uncategorized
Spread the love

ਤਲਵਾਡ਼ਾ,5 ਜੂਨ (ਦੀਪਕ ਠਾਕੁਰ)-ਬੀਤੇ ਸ਼ੁਕਰਵਾਰ ਤਲਵਾਡ਼ਾ ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਦੇਰ ਰਾਤ ਵਾਪਰੇ ਸਡ਼ਕ ਹਾਦਸੇ ‘ਚ ਜ਼ਖ਼ਮੀ ਦੂਜੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵਾਡ਼ਾ ਪੁਲੀਸ ਦੇ ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਦਸੇ ‘ਚ ਜ਼ਖ਼ਮੀ ਮੋਟਰਸਾਈਕਲ ਸਵਾਰ ਘਣਸ਼ਾਮ ਭਾਰਦਵਾਜ ਦੀ ਅੱਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੀ ਤਿੰਨ ਤਾਰੀਕ ਨੂੰ ਭੰਬੋਤਾਡ਼ ਨੇਡ਼ੇ ਰਾਧਾ ਸੁਆਮੀ ਸਤਸੰਗ ਘਰ ਕੋਲ਼ ਇਨੋਵਾ ਤੇ ਮੋਟਰਸਾਈਕਲ ‘ਚ ਸਿੱਧੀ ਟੱਕਰ ਹੋ ਗਈ ਸੀ, ਜਿਸ ਵਿੱਚ ਿ ਪੰਡ ਬਰਿੰਗਲੀ ਦੇ ਵਸਨੀਕ ਮੋਟਰਸਾਈਕਲ ਚਾਲਕ ਸਤਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਲੀਸ ਨੇ ਮ੍ਰਿਤਕ ਸਤਵੀਰ ਸਿੰਘ ਦੀ ਪਤਨੀ ਸੁਜਾਤਾ ਦੇਵੀ ਦੇ ਬਿਆਨਾਂ ’ਤੇ ਇਨੋਵਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਤਲਵਾਡ਼ਾ ਪੁਲੀਸ ਨੇ ਮ੍ਰਿਤਕ ਘਣਸ਼ਾਮ ਭਾਰਦਵਾਜ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦੇਹ ਵਾਰਸਾਂ ਨੂੰ ਸੌਂਪ ਦਿੱਤੀ।

Leave a Reply

Your email address will not be published. Required fields are marked *