ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਦਸ ਦਿਨ ਤੋਂ ਚੱਲ ਰਹੇ ਸਮਰ ਕੈਂਪ ਦੀ ਸ਼ੁੱਕਰਵਾਰ ਨੂੰ ਸਫਲਤਾਪੂਰਵਕ ਸਮਾਪਤੀ ਹੋਈ। ਇਸ ਮੌਕੇ ਉੱਤੇ ਬੱਚਿਆਂ ਦੁਆਰਾ ਅਨੇਕਾਂ ਸੰਸਕ੍ਰਿਤਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮੁੱਖ ਮਹਿਮਾਨ ਦੀ ਭੂਮਿਕਾ ਡਾ. ਪਲਕ ਬੌਰੀ (ਡਾਇਰੈਕਟਰ ਸੀਐੱਸਆਰ,ਇੰਨੋਸੈਂਟ ਹਾਰਟਸ) ਨੇ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਕੀਤੀ ਗਈ। ਵਿਦਿਆਰਥੀਆਂ ਦੁਆਰਾ ਸਮਰ ਕੈਂਪ ਦੇ ਦੌਰਾਨ ਸਿੱਖੀਆਂ ਵਿਭਿੰਨ ਗਤੀਵਿਧੀਆਂ ਨੂੰ ਮੰਚ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਦਿਖਾਉਂਦੇ ਹੋਏ ਆਪਣੇ ਅੰਦਰ ਦੀ ਕਲਾ ਅਤੇ ਪ੍ਰਤਿਭਾ ਦਾ ਪਰਿਚੈ ਦਿੱਤਾ। ਮਿਊਜ਼ਿਕ ਇੰਸਟਰੂਮੈਂਟ ਵਿੱਚ ਵਿਦਿਆਰਥੀਆਂ ਨੇ ਵਿਭਿੰਨ ਸੰਗੀਤ ਯੰਤਰ ਜਿਵੇਂ:- ਡਰੰਮ,ਪਿਆਨੋ, ਗਿਟਾਰ ਵਜਾ ਕੇ ਆਪਣੀ ਪ੍ਰਤਿਭਾ ਨੂੰ ਉਜਾਗਰ ਕੀਤਾ। ਵੈਸਟਰਨ ਡਾਂਸ ਗਰੁੱਪ ‘ਏ’ ਵਿੱਚ ਜਮਾਤ ਤੀਸਰੀ,ਚੌਥੀ ਅਤੇ ਗਰੁੱਪ ‘ਬੀ’ ਵਿੱਚ ਜਮਾਤ ਪੰਜਵੀਂ,ਛੇਵੀਂ ਦੇ ਬੱਚਿਆਂ ਨੇ ਹਿੱਪ ਹਾਪ,ਸਾਲਸਾ ਨ੍ਰਿੱਤ ਕਰ ਕੇ ਸਮਾਂ ਬੰਨ੍ਹਿਆ। ਪਬਲਿਕ ਸਪੀਕਿੰਗ ਵਿੱਚ ਬੱਚਿਆਂ ਨੇ ਵਾਚਨ ਕਲਾ ਦਾ ਖ਼ੂਬਸੂਰਤ ਪ੍ਰਮਾਣ ਦਿੱਤਾ। ਆਰਟ ਦੇ ਅਧੀਨ ਕੈਲੀਗ੍ਰਾਫੀ, ਰੇਜ਼ਿਨ ਆਰਟ ਐਂਡ ਮੈਕ੍ਰੇਮ, ਵੰਡਾਲਾ ਐਂਡ ਵਰਲੀ ਆਰਟ ਵਿੱਚ ਮਾਡਲਿੰਗ ਦੇ ਮਾਧਿਅਮ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਡਾ.ਪਲਕ ਬੌਰੀ ਦੁਆਰਾ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਪ੍ਰਮਾਣ-ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਦੁਆਰਾ ਕੋਰੀਓਗ੍ਰਾਫਰ,ਸੰਗੀਤਕਾਰ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਵੋਕਲ ਇੰਸਟਰੂਮੈਂਟ ਵਿੱਚ ਸ੍ਰੀ ਕੁਲਵੰਤ ਸਿੰਘ ਢਿੱਲੋਂ, ਕੋਰੀਓਗ੍ਰਾਫ਼ੀ ਵਿੱਚ ਸ੍ਰੀਮਾਨ ਰੋਹਿਤ ਅਤੇ ਸ੍ਰੀਮਾਨ ਸੌਰਵ,ਪਬਲਿਕ ਸਪੀਕਿੰਗ ਵਿੱਚ ਸ੍ਰੀਮਤੀ ਨਤਾਸ਼ਾ ਸੂਦ, ਕੈਲੀਗ੍ਰਾਫੀ ਆਰਟਸ ਵਿੱਚ ਸ੍ਰੀਮਤੀ ਰੋਜ਼ੀ ਨੂੰ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੇ ਸਮਰ ਕੈਂਪ ਦੇ ਸਫਲ ਆਯੋਜਨ ਦੇ ਲਈ ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਸ੍ਰੀਮਤੀ ਸ਼ਰਮੀਲਾ ਨਾਕਰਾ ਅਤੇ ਪੂਰੀ ਟੀਮ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਸ੍ਰੀਮਤੀ ਕੀਰਤੀ ਦੁਆਰਾ ਵੋਟ ਆਫ ਥੈਂਕਸ ਦੇ ਨਾਲ ਕੀਤੀ ਗਈ। ਡਾ.ਪਲਕ ਬੌਰੀ ਨੇ ਬੱਚਿਆਂ ਦੀ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਇਸੀ ਪ੍ਰਕਾਰ ਹਰੇਕ ਗਤੀਵਿਧੀ ਵਿੱਚ ਭਾਗ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸਹੀ ਮੰਚ ਮਿਲਣ ਨਾਲ ਹੀ ਉਹ ਨਵੇਂ ਰਿਕਾਰਡ ਸਥਾਪਿਤ ਕਰ ਸਕਦੇ ਹਨ।





