*ਹੈਰੀ , ਜਿੰਦਰ ਅਤੇ ਮਨਜੀਤ ਸਿੰਘ ਉਰਫ਼ ਮੰਨਾਂ ਇਸ ਵਾਰ ਹੇ ਰਹੇ ਇਕੱਤੀ ਜੁਲਾਈ ਵਾਲੇ ਕਬੱਡੀ ਟੂਰਨਾਂਮੈਂਟ ਵਿੱਚ ਸੰਤ ਬਾਬਾ ਪਰੇਮ ਸਿੰਘ ਸਪੇਰਟਸ ਕਲੱਬ ਦੇ ਖਿਡਾਰੀਆਂ ਦੀ ਕਰਨਗੇ ਵੱਧ ਤੋਂ ਵੱਧ ਹੌਂਸਲਾ ਹਫ਼ਜਾਈ*

Uncategorized
Spread the love

ਪੈਰਿਸ 14 ਜੂਨ (ਭੱਟੀ ਫ਼ਰਾਂਸ ) ਸੰਤ ਬਾਬਾ ਪਰੇਮ ਸਿੰਘ ਸ਼ਪੋਰਟਸ ਕਲੱਬ ਫ਼ਰਾਂਸ ਵੱਲੋਂ ਕਰਵਾਏ ਜਾ ਰਹੇ ਪੰਦਰਵੇਂ ਕਬੱਡੀ ਟੂਰਨਾਮੈਂਟ ਜੇ ਕਿ ਜਸਵੰਤ ਸਿੰਘ ਭਦਾਸ ਦੀ ਸਰਪਰਸਤੀ ਹੇਠ ਹਰੇਕ ਵਾਰੀ ਕਰਵਾਇਆ ਜਾਂਦਾ ਹੈ , ਵਿੱਚ ਭਾਗ਼ ਲੈਣ ਵਾਲੀਆਂ ਟੀਮਾਂ ਵਿੱਚੇਂ ਜਿੱਥੇ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 2500€ ਦਾ ਨਗ਼ਦ ਇਨਾਮ ਕੁਲਵਿੰਦਰ ਸਿੰਘ ਉਰਫ਼ ਗ਼ਰੀਕੀ ਅਤੇ ਵਰਿੰਦਰ ਸਿੰਘ ਬਿੰਨੀ ਵੱਲੋਂ ਸਾਂਝੇ ਤੌਰ ਤੇ ਦਿੱਤਾ ਜਾ ਰਿਹਾ ਹੈ , ਉੱਥੇ ਹੀ ਹੈਰੀ , ਜਿੰਦਰ ਅਤੇ ਵੱਡੇ ਮੰਨੇ ਵੱਲੋਂ ਵੀ ਕਲੱਬ ਵੱਲ਼ੋਂ ਖੇਡਣ ਵਾਲੀ ਟੀਮ ਦੇ ਖਿਡਾਰੀਆਂ ਦੀ ਹੌਂਸਲਾ ਹਫ਼ਜਾਈ ਕੀਤੀ ਜਾਵੇਗ਼ੀ | ਇਸ ਬਾਰੇ ਬਕਾਇਦਾ ਸੂਚਨਾਂ ਦਿੰਦੇ ਹੋਏ ਕਲੱਬ ਦੇ ਨਵੇਂ ਬਣੇ ਸੀਨੀਅਰ ਮੈਂਬਰ ਨਿੱਕਾ ਗੁਰਦਾਸਪੁਰ, ਦਲਜੀਤ ਸਿੰਘ ,ਮਾਨ ਸਟੌਪਰ ਉਰਫ਼ ਕੋਚ ਨੇ ਦੱਸਿਆ ਕਿ ਸਾਡੇ ਇਹ ਤਿੰਨੇ ਵੀਰ ਸੰਤ ਬਾਬਾ ਪਰੇਮ ਸਿੰਘ ਮੁਰਾਲੇ ਵਾਲਿਆਂ ਦੇ ਉਪਾਸ਼ਕ ਹੇਣ ਦੇ ਨਾਤੇ ਆਪਣੀ ਖੁਸ਼ੀ ਨਾਲ ਕਲੱਬ ਦੀ ਸਪੋਰਟ ਕਰਨ ਵਾਸਤੇ ਮੈਦਾਨ ਵਿੱਚ ਨਿੱਤਰੇ ਹਨ | ਪਰਮਾਤਮਾਂ ਇਨਾਂ ਤਿੰਨਾਂ ਵੀਰਾਂ ਦੇ ਪਰੀਵਾਰਾਂ ਨੂੰ ਹਮੇਸ਼ਾਂ ਚੜਦੀਆਂ ਕਲਾ ਵਿੱਚ ਰੱਖਣ|

 

Leave a Reply

Your email address will not be published. Required fields are marked *