*ਇਕੱਤੀ ਜੁਲਾਈ ਵਾਲੇ ਕਬੱਡੀ ਟੂਰਨਾਂਮੈਂਟ ´ਚ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2500€ ਦਾ ਨਗ਼ਦ ਇਨਾਮ ਗਰੀਕੀ ਅਤੇ ਬਿੰਨੀ ਵੱਲੋਂ ਦਿੱਤਾ ਜਾਵੇਗ਼ਾ*

Uncategorized
Spread the love

ਪੈਰਿਸ 13 ਜੂਨ (ਭੱਟੀ ਫ਼ਰਾਂਸ ) ਸੰਤ ਬਾਬਾ ਪਰੇਮ ਸਿੰਘ ਸ਼ਪੋਰਟਸ ਕਲੱਬ ਫ਼ਰਾਂਸ ਵੱਲੋਂ ਕਰਵਾਏ ਜਾ ਰਹੇ ਪੰਦਰਵੇਂ ਕਬੱਡੀ ਟੂਰਨਾਮੈਂਟ ਜੇ ਕਿ ਜਸਵੰਤ ਸਿੰਘ ਭਦਾਸ ਦੀ ਸਰਪਰਸਤੀ ਹੇਠ ਹਰੇਕ ਵਾਰੀ ਕਰਵਾਇਆ ਜਾਂਦਾ ਹੈ , ਵਿੱਚ ਭਾਗ਼ ਲੈਣ ਵਾਲੀਆਂ ਟੀਮਾਂ ਵਿੱਚੇਂ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 2500€ ਦਾ ਨਗ਼ਦ ਇਨਾਮ ਕੁਲਵਿੰਦਰ ਸਿੰਘ ਉਰਫ਼ ਗ਼ਰੀਕੀ ਅਤੇ ਵਰਿੰਦਰ ਸਿੰਘ ਬਿੰਨੀ ਵੱਲੋਂ ਸਾਂਝੇ ਤੌਰ ਤੇ ਦਿੱਤਾ ਜਾਵੇਗਾ | ਇਸ ਬਾਰੇ ਬਕਾਇਦਾ ਸੂਚਨਾਂ ਦਿੰਦੇ ਹੋਏ ਕਲੱਬ ਦੇ ਮੁੱਖ ਪਰਬੰਧਕ ਲਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਸਾਡੇ ਇਹ ਦੋਵੇਂ ਵੀਰ ਇਹ ਇਨਾਮ ਸੰਤ ਬਾਬਾ ਪਰੇਮ ਸਿੰਘ ਮੁਰਾਲੇ ਵਾਲਿਆਂ ਦੇ ਉਪਾਸ਼ਕ ਹੇਣ ਦੇ ਨਾਤੇ ਆਪਣੀ ਖੁਸ਼ੀ ਨਾਲ ਦੇ ਰਹੇ ਹਨ | ਪਰਮਾਤਮਾਂ ਇਨਾਂ ਦੋਹਾਂ ਵੀਰਾਂ ਦੇ ਪਰੀਵਾਰਾਂ ਨੂੰ ਹਮੇਸ਼ਾਂ ਚੜਦੀਆਂ ਕਲਾ ਵਿੱਚ ਰੱਖੇ | 

 

Leave a Reply

Your email address will not be published. Required fields are marked *