*ਐਸਓਆਈ ਦੇ ਨੈਸ਼ਨਲ ਜਨਰਲ ਸੈਕਟਰੀ ਸਮੇਤ 4 ਤਸਕਰ ਸਾਢੇ ਤਿੰਨ ਕਿਲੋ ਹੈਰੋਇਨ ਸਮੇਤ ਕਾਬੂ*

पंजाब
Spread the love

ਸ੍ਰੀ ਗੰਗਾਨਗਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਇਨੀ ਦਿਨੀ ਨਸ਼ਿਆਂ ਦੇ ਮਾਮਲੇ ਵਿਚ ਜੇਲ ਅੰਦਰ ਬੰਦ ਹਨ ਅਤੇ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ, ਦੂਜੇ ਪਾਸੇ ਉਨ੍ਹਾਂ ਦੀ ਹੀ ਪਾਰਟੀ ਦੇ ਇੱਕ ਵੱਡੇ ਲੀਡਰ ਪਾਰਟੀ ਦਾ ਪੂਰੀ ਤਰਾਂ ਨਾਮ ਚਮਕਾ ਰਹੇ ਹਨ। ਉਕਤ ਅਕਾਲੀ ਲੀਡਰ ਦੀ ਪਹਿਚਾਣ ਜਸਪ੍ਰੀਤ ਸਿੰਘ ਭੁੱਲਰ ਜੋ ਕਿ ਐਸਓਆਈ ਦੇ ਨੈਸ਼ਨਲ ਜਨਰਲ ਸੈਕਟਰੀ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ੍ਰੀ ਗੰਗਾਨਗਰ ਸੈਕਟਰ ‘ਚ ਸੀਮਾ ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨ ਤੋਂ ਆਈ ਸਾਢੇ ਤਿੰਨ ਕਿਲੋ ਹੈਰੋਇਨ ਸਮੇਤ ਪੰਜਾਬ ਦੇ ਡਰੱਗ ਮਾਫੀਆ ਨਾਲ ਜੁੜੇ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹੈਰੋਇਨ ਦੀ ਖੇਪ ਸੋਮਵਾਰ ਰਾਤ ਗਜ ਸਿੰਘਪੁਰ ਥਾਣਾ ਖੇਤਰ ਚ ਪਿੰਡ ਖਿਆਲੀਵਾਲਾ ਸੀਮਾ ਚੋਂਕੀ ਨੇੜੇ ਲੱਗਦੀ ਅੰਤਰ ਰਾਸ਼ਟਰੀ ਸਰਹੱਦ ਦੇ ਪਿੱਲਰ ਨੰਬਰ ਤਿੱਨ ਸੌ ਪੈਂਤੀ ਦੇ ਸਾਹਮਣੇ ਭਾਰਤੀ ਖੇਤਰ ਵਿਚ ਡਰੋਨ ਨਾਲ ਹੈਰੋਇਨ ਸੁਟੀ ਗਈ ਉਸ ਤੋਂ ਬਾਅਦ ਬੀ ਐੱਸ ਐੱਫ ਵੱਲੋਂ ਚਲਾਏ ਗਏ ਸਰਚ ਅਭਿਆਨ ਦੌਰਾਨ ਚਾਰ ਕਿੱਲੋ ਹੈਰੋਇਨ ਬਰਾਮਦ ਕਰਕੇ ਪੰਜਾਬ ਦੇ ਡਰੱਗ ਮਾਫੀਏ ਨਾਲ ਜੁੜੇ ਚਾਰ ਤਸਕਰਾਂ ਨੂੰ ਬਲ ਦੇ ਜਵਾਨਾਂ ਨੇ ਦਬੋਚ ਲਿਆ ਅਤੇ ਓਨਾ ਦਾ ਇਕ ਸਾਥੀ ਫਰਾਰ ਹੋ ਗਿਆ।

 ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਰੋਇਨ ਦੀ ਖੇਪ ਦੀ ਡਲਿਵਰੀ ਲੈਣ ਲਈ 5 ਤਸਕਰ ਪੰਜਾਬ ਨੰਬਰ ਕਰੇਟਾ ਕਾਰ ਚ ਸਵਾਰ ਹੋ ਕੇ ਸਰਹੱਦ ਨੇੜਲੇ ਪਿੰਡ ਖਿਆਲੀਵਾਲਾ ਤੱਕ ਪਹੁੰਚੇ ਸਨ ਜਿਸ ਬਾਰੇ ਪਿੰਡ ਵਾਸੀਆਂ ਨੇ ਤੁਰੰਤ ਬੀਐਸਐਫ ਨੂੰ ਸੂਚਿਤ ਕੀਤਾ ਅਤੇ ਬੀਐਸਐਫ ਨੇ ਨਾਕਾਬੰਦੀ ਦੌਰਾਨ ਚਾਰ ਤਸਕਰਾਂ ਨੂੰ ਦਬੋਚ ਲਿਆ ਅਤੇ ਇਕ ਸਾਥੀ ਫਰਾਰ ਹੋਣ ਚ ਕਾਮਯਾਬ ਹੋ ਗਿਆ

Leave a Reply

Your email address will not be published. Required fields are marked *