*12ਵੀਂ ਦੀ ਬੋਰਡ ਪ੍ਰੀਖਿਆ ‘ਚ ਬਲਾਕ ਤਲਵਾਡ਼ਾ ਦੇ ਸਰਕਾਰੀ ਸਕੂਲਾਂ ਦੀ ਝੰਡੀ, 29 ਵਿਦਿਆਰਥੀ ਮੈਰਿਟ ਸੂਚੀ ‘ਚ ਸ਼ਾਮਲ*

पंजाब
Spread the love

ਤਲਵਾਡ਼ਾ,28 ਜੂਨ (ਦੀਪਕ ਠਾਕੁਰ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ‘ਚ ਬਲਾਕ ਤਲਵਾਡ਼ਾ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਬਲਾਕ ਤਲਵਾਡ਼ਾ ਦੇ ਸਰਕਾਰੀ ਸਕੂਲਾਂ ਦੇ ਕੁੱਲ 29 ਵਿਦਿਆਰਥੀ ਬੋਰਡ ਦੀ ਮੈਰਿਟ ਸੂਚੀ ‘ਚ ਆਏ ਹਨ । ਪ੍ਰਾਪਤ ਵੇਰਵਿਆਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ 18, ਸੈਕਟਰ -3 ਦੇ 10 ਅਤੇ ਸ਼੍ਰੀ ਜਗਦੀਸ਼ ਰਾਮ ਸਸਸ ਸਕੂਲ ਪਲਾਹਡ਼ ਦੇ ਇੱਕ ਵਿਦਿਆਰਥੀ ਨੇ ਮੈਰਿਟ ਸੂਚੀ ‘ਚ ਸਥਾਨ ਹਾਸਲ ਕੀਤਾ ਹੈ। ਸਸਸ ਕਮਾਹੀ ਦੇਵੀ ਦੇ ਰੋਹਿਤ ਕੁਮਾਰ ਨੇ ਸਾਇੰਸ ਗਰੁੱਪ ‘ਚ 496/500 ਅੰਕ ਹਾਸਲ ਕਰ ਪੰਜਾਬ ਭਰ ‘ਚੋਂ ਸਾਇੰਸ ਸਟਰੀਮ ਅਤੇ ਲਡ਼ਕਿਆਂ ਵਿੱਚੋਂ ਪਹਿਲਾ ਤੇ ਮੈਰਿਚ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਸ਼੍ਰੀ ਜਗਦੀਸ਼ ਰਾਮ ਸਸਸ ਸਕੂਲ ਪਲਾਹਡ਼ ਦੀ ਸਿਮਰਨ ਨੇ ਆਰਟਸ ਗਰੁੱਪ ‘ਚ ਪੰਜਾਬ ਭਰ ’ਚੋਂ 17ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਸਸ ਕਮਾਹੀ ਦੇਵੀ ਦੇ ਪ੍ਰਿੰਸੀਪਲ ਰਾਜੇਸ਼ ਠਾਕੁਰ ਨੇ ਬੋਰਡ ਪ੍ਰੀਖਿਆ ‘ਚ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦਿੱਤਾ ਹੈ।

ਪੰਜਾਬ ਭਰ ‘ਚ ਜ਼ਿਲ੍ਹਾ ਹੁਸ਼ਿਆਰਪੁਰ ਨੇ ਬੋਰਡ ਦੀ ਮੈਰਿਟ ਸੂਚੀ ‘ਚ ਕੁੱਲ 35 ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਜਿਸ ਵਿੱਚ ਸਸਸ ਸਕੂਲ ਰੇਲਵੇ ਮੰਡੀ ਨੇ 2 ਅਤੇ ਸਸਸ ਸਕੂਲ ਲਾਂਬਡ਼ਾ, ਟਾਂਡਾ (ਲਡ਼ਕੇ), ਟਾਂਡਾ (ਲਡ਼ਕੀਆਂ) ਅਤੇ ਬਾਗਪੁਰ ਨੇ ਇੱਕ ਇੱਕ ਪੁਜੀਸ਼ਨ ਹਾਸਲ ਕੀਤੀ ਹੈ। 

 

Leave a Reply

Your email address will not be published. Required fields are marked *