*ਤੇਜ਼ ਰਫ਼ਤਾਰ ਟਿਪੱਰ ਨੇ ਇੱਕ ਦੀ ਲਈ ਜਾਨ ਇੱਕ ਜ਼ਖ਼ਮੀ, ਭਡ਼੍ਹਕੇ ਲੋਕਾਂ ਨੇ ਲਗਾਇਆ ਜਾਮ*

देश पंजाब
Spread the love

ਦੀਪਕ ਠਾਕੁਰ
ਤਲਵਾਡ਼ਾ, 9 ਅਪ੍ਰੈਲ –ਇੱਥੇ ਤਲਵਾਡ਼ਾ -ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਪੈਂਦੇ ਪਿੰਡ ਭੰਬੋਤਾਡ਼ ਵਿਖੇ ਵਾਪਰੇ ਸਡ਼ਕ ਹਾਦਸੇ ’ਚ ਤੇਜ਼ ਰਫ਼ਤਾਰ ਟਿੱਪਰ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਅਤੇ ਇੱਕ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਕੁਮਾਰ (35) ਪੁੱਤਰ ਸ਼ਾਦੀ ਲਾਲ ਪਿੰਡ ਬਟਵਾਡ਼ਾ ਅਤੇ ਰਾਜੇਸ਼ ਕੁਮਾਰ (36) ਪੁੱਤਰ ਰਛਪਾਲ ਸਿੰਘ ਪਿੰਡ ਪਲਾਹਡ਼ ਆਪਣੀ ਪੰਚਰ ਸਕੂਟੀ ਲੈ ਕੇ ਪੈਦਲ ਤਲਵਾਡ਼ਾ ਵਾਲੇ ਪਾਸੇ ਨੂੰ ਆ ਰਹੇ ਸਨ। ਪਿੱਛੋਂ ਆਏ ਤੇਜ਼ ਰਫ਼ਤਾਰੀ ਕਰੱਸ਼ਰ ਸਮੱਗਰੀ ਨਾਲ ਲੱਦੇ ਟਿੱਪਰ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਰਾਜ ਕੁਮਾਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਰਾਜੇਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਰਾਜੇਸ਼ ਕੁਮਾਰ ਨੂੰ ਸਥਾਨਕ ਬੀਬੀਐਮਬੀ ਹਸਪਤਾਲ ਵਿਖੇ ਮੁਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਹਸਪਤਾਲ ਦਸੂਹਾ ਵਿਖੇ ਰੈਫ਼ਰ ਕੀਤਾ ਗਿਆ ਹੈ। ਹਾਦਸੇ ਉਪਰੰਤ ਟਿਪੱਰ ਚਾਲਕ ਜਿਸਦੀ ਪਛਾਣ ਉਂਕਾਰ ਸਿੰਘ ਪੁੱਤਰ ਉਦੋ ਰਾਮ ਵਾਸੀ ਸੁਨੇਟ ਹਿ ਪ੍ਰ ਵਜੋਂ ਹੋਈ ਹੈ, ਫਰਾਰ ਹੋ ਗਿਆ। ਭਡ਼੍ਹਕੇ ਲੋਕਾਂ ਨੇ ਤਲਵਾਡ਼ਾ -ਦੌਲਤਪੁਰ ਸਡ਼ਕ ਮਾਰਗ ਜਾਮ ਕਰ ਦਿੱਤਾ ਹੈ। ਖ਼ੇਤਰ ’ਚ ਚੱਲਦੇ ਸਟੋਨ ਕਰੱਸ਼ਰਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਤੋਂ ਦੁੱਖੀ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਉਨ੍ਹਾਂ ਕਰੱਸ਼ਰਾਂ, ਭੀਡ਼੍ਹ ਭਡ਼੍ਹਕੇ ਅਤੇ ਤੰਗ ਰਸਤਿਆਂ ਤੋਂ ਗੁਜ਼ਰਦੀ ਭਾਰੀ ਭਰਕਮ ਆਵਾਜਾਈ ਨੂੰ ਵੀ ਬੰਦ ਕਰਨ ਦੀ ਮੰਗ ਕੀਤੀ। ਘਟਨਾਂ ਉਪਰੰਤ ਸਥਾਨਕ ਪੁਲੀਸ ਮੌਕੇ ’ਤੇ ਪਹੁੰਚ ਚੁੱਕੀ ਸੀ। ਖ਼ਬਰ ਲਿਖੇ ਜਾਣ ਤੱਕ ਲੋਕਾਂ ਦਾ ਧਰਨਾ ਜ਼ਾਰੀ ਸੀ।

Leave a Reply

Your email address will not be published. Required fields are marked *