*ਕਬੂਤਰਬਾਜ਼ੀ ਮਾਮਲੇ ਵਿਚ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ , ਪੁਲਿਸ ਨੇ ਲਿਆ ਹਿਰਾਸਤ ‘ ਚ*

देश पंजाब
Spread the love

ਪਟਿਆਲਾ (ਦਾ ਮਿਰਰ ਪੰਜਾਬ ) -ਕਬੂਤਰਬਾਜ਼ੀ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ । ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐਚਐੱਸ ਗਰੇਵਾਲ ਨੇ ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ ਰੱਖੀ ਹੈ । ਜੱਜ ਨੇ ਦਲੇਰ ਮਹਿੰਦੀ ਦਲੇਰ ਮਹਿੰਦੀ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ ਹਨ । ਅਦਾਲਤਾਂ ਦੇ ਹੁਕਮ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਦਲੇਰ ਮਹਿੰਦੀ ਨੂੰ ਹਿਰਾਸਤ ਵਿੱਚ ਲੈ ਲਿਆ । ਦੇਈਏ ਦਲੇਰ ਮਹਿੰਦੀ ਵੱਲੋਂ ਟਰਾਇਲ ਕੋਰਟ ਦੇ 2018 ਵਿੱਚ ਆਏ ਫੈਸਲੇ ਨੂੰ ਪਟਿਆਲਾ ਦੀ ਸੈਸ਼ਨ ਕੋਰਟ ‘ ਚ ਚੁਣੌਤੀ ਦਿੱਤੀ ਸੀ । ਦੱਸ ਦੇਈਏ ਕਿ 2018 ਵਿੱਚ ਕਬੂਤਰਬਾਜ਼ੀ ਮਾਮਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ । ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਦੇ ਨਾਲ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ ।

Leave a Reply

Your email address will not be published. Required fields are marked *