ਜਲੰਧਰ (ਦਾ ਮਿਰਰ ਪੰਜਾਬ )-ਸਵਿੱਤਰੀ ਬਾਈ ਫੂਲੇ ਸਟੇਟ ਐਵਾਰਡੀ ਰਜਵੰਤ ਕੌਰ ਸੈਣੀ ਦੀ ਲਿਖੀ ਗਈ ਪੁਸਤਕ ‘ਪੰਜਾਬੀ ਲੋਕ -ਬੋਲੀਆਂ ਕੋਸ਼’ ਡੀ. ਪੀ .ਆਈ.ਸਿੱਖਿਆ ਵਿਭਾਗ ਸ.ਕੁਲਜੀਤਪਾਲ ਸਿੰਘ ਮਾਹੀ ਵੱਲੋਂ ਲੋਕ-ਅਰਪਣ ਕੀਤੀ ਗਈ। ਸ. ਕੁਲਜੀਤਪਾਲ ਸਿੰਘ ਮਾਹੀ ਨੇ ਇਸ ਪੁਸਤਕ ਨੂੰ ਲੋਕ-ਅਰਪਣ ਕਰਦਿਆਂ ਕਿਹਾ ਕਿ ਆਧੁਨਿਕਤ ਤਕਨੀਕੀ ਯੁੱਗ ਦੇ ਵਿਕਾਸ ਵਿੱਚ ਵੀ ਪੁਸਤਕਾਂ ਜ਼ਿੰਦਗੀ ਤੇ ਸਮਾਜ ਦੇ ਵਿਕਾਸ ਦਾ ਅਨਮੋਲ ਖ਼ਜ਼ਾਨਾ ਹਨ, ਜਿੰਨੵਾਂ ਤੋਂ ਵੱਧ ਤੋਂ ਵੱਧ ਫ਼ਾਇਦਾ ਉਠਾ ਕੇ ਸਮਾਜ ਨੂੰ ਹਮੇਸ਼ਾ ਨਰੋਆ ਬਣਾਉਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।ਇਹ ਲੋਕ-ਬੋਲੀਆਂ ਪੰਜਾਬੀ ਵਿਰਸੇ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਹਨ। ਇਹ ਜ਼ਿਕਰਯੋਗ ਹੈ ਕਿ ਰਜਵੰਤ ਕੌਰ ਸੈਣੀ ਦੀ ਆਪਣੇ ਵਿਸ਼ੇ ਦੀ 5ਵੀਂ ਪੁਸਤਕ ਹੈ, ਜੋ ਕਿ ਪੰਜਾਬੀ ਸਾਹਿਤ ਦੇ ਲੋਕ ਸਾਹਿਤ ਨਾਲ ਸੰਬੰਧਿਤ ਅਹਿਮ ਪੁਸਤਕ ਹੈ। ਸ. ਕੁਲਜੀਤਪਾਲ ਸਿੰਘ ਮਾਹੀ ਜੀ ਵੱਲੋਂ ਲੇਖਿਕਾ ਦੀ ਇਸ ਪ੍ਰਾਪਤੀ ‘ਤੇ ਵਿਸ਼ੇਸ਼ ਰੂਪ ਵਿੱਚ ਮੁਬਾਰਕਬਾਦ ਦੇ ਕੇ ਇਹੋ ਜਿਹੇ ਹੋਰ ਖੋਜ-ਉਪਰਾਲੇ ਕਰਨ ਦੀ ਪ੍ਰੇਰਨਾ ਦਿੱਤੀ। ਇਹ ਪੁਸਤਕ ਪੰਜਾਬੀ ਵਿਸ਼ੇ ਦੇ ਹਰ ਤਰ੍ਹਾਂ ਦੇ ਸੱਭਿਆਚਾਰਕ ਪੑੋਗਰਾਮ ਲਈ ਇੱਕ ਲਾਭਕਾਰੀ ਪੁਸਤਕ ਹੈ। ਇਸ ਪੁਸਤਕ ਦੇ ਲੋਕ-ਅਰਪਣ ਸਮੇਂ ਲੇਖਿਕਾ ਤੋਂ ਇਲਾਵਾ ਡਾ. ਭਵਨੀਤ ਕੌਰ,ਸ.ਕਸ਼ਮੀਰ ਸਿੰਘ ਤੇ ਹੋਰ ਨਾਮੀ ਹਸਤੀਆਂ ਵੀ ਸ਼ਾਮਲ ਸਨ।





