ਪੈਰਿਸ 6 ਅਗਸਤ ( ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਪੰਥਕ ਵਿਰੋਧੀ ਪਾਰਟੀਆਂ ਦੇ ਹੱਥਕੰਢੇ ਬਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਬਹੁਤ ਸਾਰੇ ਪੁਰਾਣੇ ਅਕਾਲੀ ਲੀਡਰ, ਸੁਖਬੀਰ ਸਿੰਘ ਜੀ ਬਾਦਲ ਦੀ ਨੁਮਾਇੰਦਗੀ ਤੇ ਸੁਆਲ ਖੜ੍ਹੇ ਕਰ ਰਹੇ ਹਨ, ਜਿਸਨੂੰ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰ ਅਤੇ ਮੈਂਬਰ ਕਦਾਚਿਤ ਵੀ ਬਰਦਾਸ਼ਤ ਨਹੀਂ ਕਰ ਸਕਦੇ | ਸੋ ਯੂਰਪੀਅਨ ਨੇਤਾਵਾਂ ਨੇ ਇਹੋ ਜਿਹੀ ਫੋਕੀ ਬਿਆਨਬਾਜੀ ਕਰਨ ਵਾਲਿਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਇਹੋ ਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰੋ ਅਤੇ ਸੌਅ ਸਾਲ ਤੋਂ ਵੀ ਵੱਧ ਪੁਰਾਣੀ ਅਤੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਲੜਦੀ ਆ ਰਹੀ ਪਾਰਟੀ ਨੂੰ ਵਿਰੋਧੀਆਂ ਦੀਆਂ ਚਾਲਾਂ ਵਿੱਚ ਫਸ ਕੇ ਖੋਰਾ ਲਾਉਣ ਦੀ ਕੋਸ਼ਿਸ਼ ਨਾ ਕਰੋ, ਇਸ ਨਾਲ ਇਕੱਲਾ ਤੁਹਾਡਾ ਹੀ ਨਹੀਂ ਬਲਕਿ ਪੰਜਾਬ ਸਾਹਿਤ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਵੀ ਨੁਕਸਾਨ ਹੋਵੇਗਾ | ਇਸ ਲਈ ਪਾਰਟੀ ਦੀ ਨੁਮਾਇੰਦਗੀ ਬਦਲਣ ਦੀ ਜਗਾਹ ਆਪਣੇ ਵਿਚਾਰ ਬਦਲਣ ਦੀ ਜਰੂਰਤ ਤੇ ਜ਼ੋਰ ਦੇਵੋ, ਜਿਸ ਨਾਲ ਸਾਰਿਆਂ ਦਾ ਭਲਾ ਹੋਵੇ ਤੇ ਪੰਜਾਬ ਵੀ ਆਪਣੀਆਂ ਪੁਰਾਣੀਆਂ ਲੀਹਾਂ ਤੇ ਆਣ ਖਲੋਵੇ | ਇਹ ਕੰਮ ਸਿਰਫ ਤੇ ਸਿਰਫ ਸੁਖਬੀਰ ਸਿੰਘ ਜੀ ਬਾਦਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਹੀ ਕਰ ਸੱਕਦਾ ਹੈ, ਜਿਸ ਪਾਰਟੀ ਕੋਲ ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਬਹੁਤ ਲੰਮਾ ਤੁਜਰਬਾ ਹੈ | ਅਸੀਂ ਇੱਕ ਵਾਰੀ ਫਿਰ ਅਪੀਲ ਕਰਦੇ ਹਾਂ ਕਿ ਆਪਣਿਆਂ ਤੇ ਉਂਗਲ ਚੁੱਕਣ ਦੀ ਬਜਾਏ ਦੂਜਿਆਂ ਦੀਆਂ ਚਾਲਾਂ ਨੂੰ ਸਮਝੋ ਅਤੇ ਪਾਰਟੀ ਪ੍ਰਧਾਨ ਦੇ ਹੱਥ ਮਜਬੂਤ ਕਰੋ |





