ਜਲੰਧਰ( ਦਾ ਮਿਰਰ ਪੰਜਾਬ)-ਪਿਛਲੀਆਂ ਸਰਕਾਰਾਂ ਵੱਲੋਂ ਜਲੰਧਰ ਸੈਂਟਰਲ ਟਾਊਨ ਦੇ ਰਿਹਾਇਸ਼ੀ ਇਲਾਕੇ ਵਿਚੋਂ ਜਿੰਨੀਆਂ ਵੀ ਫੈਕਟਰੀਆਂ ਬਣੀਆਂ ਸਨ, ਉਹਨਾਂ ਨੂੰ ਇਸ ਜਗਾ ਤੋਂ ਹਟਾ ਦਿੱਤਾ ਗਿਆ ਅਤੇ ਦੂਜੀ ਥਾਂ ਤੇ ਇੰਡਸਟਰੀ ਲਗਾਉਣ ਦੇ ਆਦੇਸ਼ ਦਿੱਤੇ ਗਏ ਪਰ ਜਲੰਧਰ ਸੈਂਟਰਲ ਟਾਊਨ ਵਿਚ ਜੁਨੇਜਾ ਸੋਪ ਫੈਕਟਰੀ ਇਕੱਲੀ ਹੀ ਇਸ ਤਰ੍ਹਾ ਦੀ ਫੈਕਟਰੀ ਹੈ ਜੋ ਅਕਾਲੀਆਂ ਦੀ ਅਤੇ ਕਾਂਗਰਸ ਵਾਲਿਆਂ ਦੀ ਚਹੇਤੀ ਦੱਸੀ ਜਾ ਰਹੀ ਹੈ। ਇਸ ਫੈਕਟਰੀ ਉਤੇ ਦੋਵੇਂ ਹੀ ਪਾਰਟੀਆਂ ਨੇ ਆਪਣਾ ਪੂਰਾ ਪੂਰਾ ਹੱਥ ਰੱਖਿਆ ਹੈ ਇਸੇ ਕਰਕੇ ਫੈਕਟਰੀ ਪਿਛਲੇ ਕਾਫੀ ਸਮੇਂ ਤੋ ਬਿਨਾਂ ਰੋਕ-ਟੋਕ ਦੇ ਚੱਲ ਰਹੀ ਹੈ।
ਇਸੇ ਫੈਕਟਰੀ ਨਾਲ ਸਬੰਧਤ ਪਿਛਲੀਆਂ ਦੋ ਸਟੋਰੀਆਂ ਤੁਸੀ ਵਿੱਚ ਪੜ੍ਹ ਚੁੱਕੇ ਹੋ ਕਿ ਕਿਸ ਤਰ੍ਹਾਂ ਫੈਕਟਰੀ ਵਿਚ ਬੁਆਇਲਰ ਬਿਨਾਂ ਕਿਸੇ ਰੋਕ-ਟੋਕ ਦੇ ਲੱਗਿਆ ਹੋਇਆ ਹੈ ਜੋ ਕਈ ਜਾਨਾਂ ਨੂੰ ਖਤਰਾ ਬਣਿਆ ਹੋਇਆ ਹੈ, ਪਿਛਲੇ ਸਾਲਾਂ ਵਿਚ ਇਸ ਫੈਕਟਰੀ ਵਿਚ ਉਕਤ ਬੁਆਇਲਰ ਫਟ ਸੀ ਗਿਆ ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਮਜ਼ਦੂਰ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਪੂਰੀ ਸੈਟਿੰਗ ਦੇ ਨਾਲ ਫੈਕਟਰੀ ਮਾਲਕਾਂ ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਸੀ, ਧਾਰਾ 174 ਦੀ ਕਾਰਵਾਈ ਕਰਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ ਸੀ।

ਅੱਜ ਫਿਰ ਮੀਡੀਆ ਟੀਮ ਵੱਲੋਂ ਇਸ ਫੈਕਟਰੀ ਦੇ ਆਲੇ ਦੁਆਲੇ ਦਾ ਦੌਰਾ ਕੀਤਾ ਗਿਆ ਜਿੱਥੇ ਪਾਇਆ ਗਿਆ ਕਿ ਇਸ ਫੈਕਟਰੀ ਨੇ ਅੱਗੇ ਵਾਲੀ ਰੋਡ ਤੇ ਵੀ ਕਬਜ਼ਾ ਕੀਤਾ ਹੋਇਆ ਹੈ, ਇਸੇ ਤਰ੍ਹਾਂ ਇਸ ਫੈਕਟਰੀ ਦੇ ਬਾਹਰ ਲਗਾ ਜਰਨੇਟਰ ਜਿਸ ਦੇ ਧੂੰਏ ਵਾਲੇ ਪਾਈਪ ਰੋਡ ਵੱਲ ਨੂੰ ਕੱਢੇ ਗਏ ਹਨ ਜੋ ਕੇ ਇੰਡਸਟਰੀ ਕਾਨੂੰਨ ਦੇ ਬਿਲਕੁਲ ਉਲਟ ਹਨ, ਇਹ ਸਥਾਨ ਤੇ ਆਵਾਜ਼ ਨਾ ਕਰਨ ਵਾਲਾ ਜਨੈਟਰ ਲਗਾਇਆ ਜਾਣਾ ਸੀ ਜਦ ਕੇ ਫੈਕਟਰੀ ਮਾਲਕਾਂ ਨੇ ਅਵਾਜ਼ ਵਾਲਾ ਜਰਨੇਟਰ ਲਗਾਇਆ ਹੋਇਆ ਹੈ ਹੋ ਕਿ ਸ਼ੋਰ ਪ੍ਦੂਸ਼ਨ ਤਾਂ ਕਰਦਾ ਹੀ ਹੈ ਨਾਲ ਹੀ ਹਵਾ ਨੂੰ ਵੀ ਗੰਧਲਾ ਬਣਾ ਰਿਹਾ ਹੈ ਜਿਸ ਕਾਰਨ ਇਲਾਕੇ ਵਿੱਚ ਰਹਿ ਰਹੇ ਵਸਨੀਕ ਪਰੇਸ਼ਾਨ ਹਨ ਨਾਲ ਹੀ ਉਨ੍ਹਾਂ ਦੀ ਸਿਹਤ ਤੇ ਕਾਫ਼ੀ ਪ੍ਰਭਾਵ ਪੈ ਰਿਹਾ ਹੈ।

ਇਸੇ ਤਰ੍ਹਾਂ ਇਸ ਜੁਨੇਜਾ ਸਾਬਣ ਫੈਕਟਰੀ ਦੇ ਮਾਲਕਾਂ ਨੇ ਰੋਡ ਉੱਤੇ ਆਪਣਾ ਕਬਜ਼ਾ ਵੀ ਜਮਾਇਆ ਹੋਇਆ ਹੈ, ਫੈਕਟਰੀ ਦੇ ਬਿਲਕੁਲ ਗੇਟ ਦੇ ਨਾਲ ਸਕਿਓਰਟੀ ਗਾਰਡ ਬਿਠਾਉਣ ਦੇ ਲਈ ਸੜਕ ਉੱਤੇ ਖੋਖਾ ਬਣਾ ਦਿਤਾ ਗਿਆ ਹੈ, ਨਗਰ ਨਿਗਮ ਦੇ ਤਹਿਬਜ਼ਾਰੀ department ਦਾ ਇਸ ਕਬਜੇ ਵੱਲ ਬਿਲਕੁਲ ਵੀ ਧਿਆਨ ਨਹੀਂ ਜਾ ਰਿਹਾ ਕਿਉਂਕਿ ਸਾਹਿਬ ਹੁਣਾ ਦੀ ਸੈਟਿੰਗ ਉਪਰ ਤਕ ਹੈ । ਸੂਬੇ ਅੰਦਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਲੰਧਰ ਸੈਂਟਰਲ ਟਾਊਨ ਦੇ ਨਿਵਾਸੀਆਂ ਨੂੰ ਉਮੀਦ ਹੈ ਕਿ ਹੁਣ ਇਸ ਫੈਕਟਰੀ ਉੱਤੇ ਕਾਰਵਾਈ ਕੀਤੀ ਜਾਵੇਗੀ ।





