ਪੈਰਿਸ 20 ਜੁਲਾਈ (ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਜਿਹੜਾ ਕਬੱਡੀ ਟੂਰਨਾਮੈਂਟ ਇਕੱਤੀ ਜੁਲਾਈ ਨੂੰ ਫਰਾਂਸ ਵਿਖੇ ਫਰਾਂਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਉਸ ਵਿੱਚ ਪਹੁੱਚਣ ਵਾਲੇ ਦਰਸ਼ਕਾ, ਖਿਡਾਰੀਆਂ ਅਤੇ ਪਰਬੰਧਕਾ ਵਾਸਤੇ ਗੁਰੂ ਕੇ ਲੰਗਰਾ ਦੀ ਸੇਵਾ ਬਲਵਿੰਦਰ ਸਿੰਘ ਟੌਹੜਾ , ਸ਼ਿੰਦਾ ਲਾਕੋਰਨਵ ਅਤੇ ਜੱਗੀ ਬੋਸ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਆਪਣੀ ਕੀਤੀ ਹੋਈ ਦਸਾਂ ਨਹੁੰਆ ਦੀ ਕਿਰਤ ਕਮਾਈ ਵਿਚੋਂ ਖਰਚ ਕਰਕੇ ਸ਼ਰਧਾਪੂਰਵਕ ਨਿਭਾਉਣਗੇ । ਇਸ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦੇ ਹੋਏ ਜੱਗੀ ਬੋਸ ਨੇ ਇਹ ਵੀਂ ਦੱਸਿਆ ਕਿ ਜੇਕਰ ਕਿਸੇ ਹੋਰ ਨੇ ਟੂਰਨਾਮੈਂਟ ਵਾਲੇ ਦਿਨ ਚਾਹ ਪਾਣੀ ਦੀ ਸੇਵਾ ਨਾ ਕੀਤੀ ਤਾਂ ਉਹ ਅਤੇ ਉਨਾਂ ਦੇ ਸਾਥੀ ਇਹ ਸੇਵਾ ਵੀ ਪੂਰੀ ਤੰਨਦੇਹੀ ਨਾਲ ਨਿਭਾਉਣਗੇ । ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਦੇ ਸਾਰੇ ਹੀ ਅਹੁਦੇਦਾਰ ਅਤੇ ਮੈਂਬਰ ਲੰਗਰ ਲਗਾਉਣ ਵਾਲੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆ ਵਿੱਚੋਂ ਧੰਨਵਾਦ ਕਰਦੇ ਹਨ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਇਨ੍ਹਾਂ ਸਾਰਿਆਂ ਵਾਸਤੇ ਚੜਦੀ ਕਲਾ ਦੀ ਕਾਮਨਾ ਵੀ ਕਰਦੇ ਹਨ ।





