ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਦ੍ਰੋਪਦੀ ਮੁਰਮੂ ਨੇ ਇਤਿਹਾਸ ਰਚ ਦਿੱਤਾ ਹੈ। ਯੂਪੀਏ ਉਮੀਦਵਾਰ ਯਸ਼ਵੰਤ ਸਿਨ੍ਹਾਂ ਨੂੰ ਹਰਾ ਕੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਕੇ ਉਹ ਪਹਿਲੇ ਮਹਿਲਾ ਆਦਿਵਾਸੀ ਰਾਸ਼ਰਪਤੀ ਬਣ ਗਏ ਹਨ। ਉਹ ਦੇਸ਼ ਦੇ 15ਵੇਂ ਰਾਸ਼ਟਰਪਤੀ ਬਣੇ ਹਨ। ਉਨ੍ਹਾਂ ਨੂੰ 5,77777 ਵੋਟਾਂ ਮਿਲੀਆਂ। ਦ੍ਰੌਪਦੀ 25 ਜੁਲਾਈ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਚੋਣ ਜਿੱਤਣ ਮਗਰੋਂ ਦ੍ਰੌਦਪੀ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਮਿਲ ਰਹੇ ਲੋਕਾਂ ਦੇ ਸਮਰਥਨ ਤੇ ਪਿਆਰ ਲਈ ਸਭ ਦਾ ਧੰਨਵਾਦ ਕੀਤਾ।
ਤੀਸਰੇ ਰਾਊਂਡ ਦੀ ਗਿਣਤੀ ਵਿੱਚ ਦ੍ਰੌਪਦੀ ਮੁਰਮੂ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ। 100 ਤੋਂ ਵੱਧ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ। ਅਸਮ ਤੇ ਝਾਰਖੰਡ ਵਿੱਚ ਜ਼ਬਰਦਸਤ ਕ੍ਰਾਸ ਵੋਟਿੰਗ ਹੋਈ।
ਦ੍ਰੌਪਦੀ ਮੁਰਮੂ ਇੱਕ ਆਦਿਵਾਸੀ ਨੇਤਾ ਹਨ। ਦੇਸ਼ ਨੂੰ ਹੁਣ ਤੱਕ ਕੇਆਰ ਨਰਾਇਣਨ ਅਤੇ ਰਾਮ ਨਾਥ ਕੋਵਿੰਦ ਦੇ ਰੂਪ ਵਿੱਚ ਦੋ ਦਲਿਤ ਰਾਸ਼ਟਰਪਤੀ ਮਿਲ ਚੁੱਕੇ ਹਨ। ਪਰ ਕਬਾਇਲੀ ਭਾਈਚਾਰੇ ਦਾ ਕੋਈ ਵੀ ਆਗੂ ਉੱਚ ਸੰਵਿਧਾਨਕ ਅਹੁਦੇ ਤੱਕ ਨਹੀਂ ਪਹੁੰਚ ਸਕਿਆ। ਦੇਸ਼ ਨੂੰ ਕਬਾਇਲੀ ਭਾਈਚਾਰੇ ਵਿੱਚੋਂ ਨਾ ਤਾਂ ਪ੍ਰਧਾਨ ਮੰਤਰੀ ਮਿਲਿਆ ਅਤੇ ਨਾ ਹੀ ਰਾਸ਼ਟਰਪਤੀ। ਇੱਥੋਂ ਤੱਕ ਕਿ ਦੇਸ਼ ਦੇ ਹੋਰ ਉੱਚ ਅਹੁਦਿਆਂ ਯਾਨੀ ਗ੍ਰਹਿ ਮੰਤਰੀ, ਵਿੱਤ ਮੰਤਰੀ ਅਤੇ ਰੱਖਿਆ ਮੰਤਰੀ ਆਦਿਵਾਸੀ ਭਾਈਚਾਰੇ ਨੂੰ ਨਹੀਂ ਮਿਲੇ ਪਰ ਹੁਣ ਮੁਰਮੂ ਨੇ ਰਾਸ਼ਟਰਪਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ।





