ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)-ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ)ਵੱਲੋ ਪੰਜਾਬ ਭਰ ਵਿੱਚ ਪਾਣੀ ਬਚਾਉਣ ਵਾਸਤੇ ਧਰਨੇ ਦਿੱਤੇ ਜਾ ਰਹੇ ਹਨ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਵੱਲੋ ਅੱਜ ਲੋਹੀਆਂ ਨਜ਼ਦੀਕ ਪਿੰਡ ਨਵਾਂ ਪਿੰਡ ਖਾਲੇਵਾਲ ਪੁੱਲ ਉੱਤੇ ਲੱਗਾ ਧਰਨਾਂ ਲਗਾਤਾਰ ਦੂਸਰੇ ਦਿਨ ਵੀ ਬੜੇ ਉਤਸ਼ਾਹ ਹਮਲਾ ਜਾਰੀ ਰਿਹਾ।ਇਸ ਮੋਕੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ,ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ,ਲੋਹੀਆਂ ਜ਼ੋਨ ਪ੍ਰਧਾਨ ਸਤਨਾਮ ਸਿੰਘ ਰਾਈਵਾਲ,ਸ਼ਾਹਕੋਟ ਜੋਨ ਪ੍ਰਧਾਨ ਜਰਨੇਲ ਸਿੰਘ ਰਾਮੇ ,ਸ਼ਹੀਦ ਸੰਦੀਪ ਕੁਮਾਰ ਜ਼ੋਨ ਦੇ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ,ਅਤੇ ਹੋਰ ਬੁਲਾਰਿਆਂ ਨੇ ਮੰਚ ਨੂੰ ਸੰਬੋਧਨ ਕੀਤਾ।ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆ ਨੇ ਬਾਣੀ ਦੇ ਉਪਦੇਸ਼ “ਪਵਨ ਗੁਰੂ ਪਾਣੀ ਪਿਤਾ “ਤੇ ਚੱਲਣ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕੇ ਅੱਜ ਸਾਡੇ ਸਮਾਜ ਦਾ ਕੱਪੜਾ ਸੱਚ ਹੈ ਕਿ ਨਾਂ ਤਾਂ ਅਸੀਂ ਪਵਨ ਨੂੰ ਹੀ ਸ਼ੁੱਧ ਰੱਖ ਸਕੇ ਹਾਂ ਅਤੇ ਨਾਂ ਹੀ ਪਾਣੀ ਨੂੰ ।ਉਹਨਾਂ ਕਿਹਾ ਕਿ ਅਸੀਂ ਕੁਦਰਤ ਤੋਂ ਹਮੇਸ਼ਾ ਹੀ ਲੁੱਟਦੇ ਰਹੇ ਹਾ ਅਸੀਂ ਕੁਦਰਤੀ ਸਰੋਤਾਂ ਦੀ ਬਹੁਤ ਨਾਜਾਇਜ਼ ਵਰਤੋ ਕੀਤੀ ਹੈ ਪਰ ਹੁਣ ਸਾਡੀ ਵਾਰੀ ਕੁਦਰਤ ਨੂੰ ਸੰਭਾਲ਼ਣ ਦੀ ਹੈ ਇਸ ਲਈ ਸਾਨੂੰ ਆਪਣੀ ਗਲਤੀ ਸੁਧਾਰਨ ਵਾਸਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਲੋੜ ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਲਦੀ ਤੋਂ ਜਲਦੀ ਪਾਣੀ ਨੂੰ ਸੋਧਣ ਦੇ ਪ੍ਰਬੰਧ ਕਰੇ ਅਤੇ ਪਰਦੂਸ਼ਣ ਫੇਲਾ ਰਹੀਆਂ ਫ਼ੈਕਟਰੀਆਂ ,ਪੋਲਟਰੀ ਫ਼ਾਰਮਾਂ ,ਉਦਯੋਗਾਂ ਦੁਆਰਾ ਦੂਸ਼ਿਤ ਤਪਾਣੀ ਦਾ ਸਿੱਧਾ ਧਰਤੀ ਵਿੱਚ ਬੋਰ ਕਰਕੇ ਜਾ ਜਲ ਸਰੋਤਾ ਵਿੱਚ ਪਾਇਆ ਜਾਣ ਨੂੰ ਸਖ਼ਤੀ ਨਾਲ ਬੰਦ ਕਰੇ ।ਅਤੇ ਜਗਾਂ ਜਗਾ ਤੇ ਵਾਟਰ ਟਰੀਟਮੇਟ ਪਲਾਂਟ ਲਗਾਵੇ ਅਤੇ ਰੇਨ ਵਾਟਰ ਹਾਰਵੇਸਟਿੰਗ ਦੇ ਪੁਖ਼ਤਾ ਪ੍ਰਬੰਧ ਕਰੇ। ਉਹਨਾਂ ਅੱਗੇ ਕਿਹਾ ਕਿ ਸੰਸਾਰ ਬੇਂਕ ਕਾਰਪੋਰੇਟ ਘਰਾਣਿਆਂ ਦਾ ਪਾਣੀਆਂ ਤੇ ਕਬਜ਼ਾ ਕਰੋਣਾਂ ਚਾਹੁੰਦੀ ਹੈ ਪਰ ਅਸੀਂ ਪਾਣੀਆਂ ਉੱਤੇ ਪੁੰਜੀਪਤੀ ਵਰਗ ਦਾ ਕਬਜ਼ਾ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿਆਂਗੇ।ਇਸ ਮੋਕੇ ਤੇ ਸੰਗਤਾਂ ਵਾਸਤੇ ਲੰਗਰ ਦੀ ਸੇਵਾ ਨਵਾਂ ਪਿੰਡ ਖਾਲੇਵਾਲ ਵੱਲੋ ਅਤੇ ਟੇਂਟ ਦੀ ਸੇਵਾ ਬੱਬੂ ਟੇਂਟ ਹਾਊਸ ਮਰਾਜਵਾਲਾ ਵੱਲੋ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਬੀਬੀ ਪਰਮਜੀਤ ਕੋਰ ਰੇੜਵਾਂ,ਬੀਬੀ ਨਰਿੰਦਰ ਕੋਰ ਰੇੜਵਾਂ,ਬੀਬੀ ਭਜਨ ਕੋਰ ਰੇੜਵਾਂ ,ਬੀਬੀ ਗੁਰਬਖਸ਼ ਕੋਰ ਰੇੜਵਾਂ ,ਰਜਿੰਦਰ ਸਿੰਘ ਨੰਗਲ ਅੰਬੀਆਂ,ਮੇਜਰ ਸਿੰਘ ਪੱਡਾ,,ਜਗਦੀਸ਼ਪਾਲ ਚੱਕ ਬਾਹਮਣੀਆਂ,ਲਖਵੀਰ ਸਿੰਘ ਸਿੰਧੜ,ਸੁਖਦੇਵ ਸਿੰਘ ਮੱਲੀ,ਗੁਰਪ੍ਰੀਤ ਸਿੰਘ ਮੁੱਧ,ਬਲਕਾਰ ਸਿੰਘ ਪੂਨੀਆਂ,ਬਾਵਾ ਜਲਾਲਪੁਰ,ਬੀਰਾਂ ਨਾਗ,ਮਲਕੀਤ ਸਿੰਘ ਜਾਣੀਆਂ,ਵੱਸਣ ਸਿੰਘ ਕੋਠਾ,ਜਗਤਾਰ ਸਿੰਘ ਕੰਗ ਖ਼ੁਰਦ,ਦਿਲਬਾਗ ਸਿੰਘ ਪਿਪਲੀ,ਕਿਸ਼ਨ ਦੇਵ ਮਿਆਣੀ,ਬਲਜਿੰਦਰ ਸਿੰਘ ਰਾਜੇਵਾਲ,ਜਗਤਾਰ ਸਿੰਘ ਚੱਕ ਵਡਾਲਾ,ਮਨਦੀਪ ਸਿੰਘ ਬਾਹਮਣੀਆ,ਸਤਨਾਮ ਸਿੰਘ ਜਲਾਲਪੁਰ ,ਜੁਗਿੰਦਰ ਸਿੰਘ ਮਡਾਲਾ ਛੰਨਾਂ,ਬਲਬੀਰ ਸਿੰਘ ਕਾਕੜਾਂ,ਅਮਰਜੀਤ ਸਿੰਘ ਬੱਬੂ ਮਰਾਜਵਾਲਾ,ਮੱਖਣ ਸਿੰਘ ਨੱਲ,ਬਲਦੇਵ ਸਿੰਘ ਨਵਾਂ ਪਿੰਡ ਖਾਲ਼ੇਵਾਲ,ਗੋਪੀ ਫੁੱਲ ਘੁਦੂਵਾਲ ,ਬਲਵਿੰਦਰ ਗੱਟਾ ਕੁੰਡੀ ਕਾਸੂ,ਬਲਦੇਵ ਸਿੰਘ ਕੁਹਾੜ,ਜਗਤਾਰ ਸਿੰਘ ਚੱਕ ਬਾਹਮਣੀਆਂ ,ਜਸਪਾਲ ਸਿੰਘ ਰੋਤਾ,ਅਵਤਾਰ ਸਿੰਘ ਖਾਨਪੁਰ ਢੱਡਾ,ਹਰਪ੍ਰੀਤ ਸਿੰਘ ਭੋਏਪੁਰ,ਸਵਰਨ ਸਿੰਘ ਕਿਲੀ ,ਦਿਲਬਾਗ ਸਿੰਘ ਰਾਈਵਾਲ,ਸੁਖਜਿੰਦਰ ਸਿੰਘ ਹੇਰਾ,ਅਤੇ ਲਾਗਲੇ ਪਿੰਡਾਂ ਤੋਂ ਅਨੇਕ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ।





