*ਇੰਨੋਸੈਂਟ ਹਾਰਟਸ ਵਿੱਚ ਜਮਾਤ ਦੱਸਵੀਂ ਦੀ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ— 99% ਅੰਕ ਲੈ ਕੇ ਅਨੰਨਿਆ ਰਹੀ ਪਹਿਲੇ ਸਥਾਨ ਉੱਤੇ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ,ਲੋਹਾਰਾਂ,ਰਾਇਲ ਵਰਲਡ ਸਕੂਲ ਨੇ 2021-22 ਦੀ ਸੀ.ਬੀ.ਐੱਸ.ਈ ਦੁਆਰਾ ਘੋਸ਼ਿਤ ਦੱਸਵੀਂ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।38 ਵਿਦਿਆਰਥੀਆਂ ਨੇ 95% ਤੋਂ ਵਧੇਰੇ,101ਵਿਦਿਆਰਥੀਆਂ ਨੇ 90% ਤੋਂ ਵਧੇਰੇ ਅੰਕ ਅਤੇ 207 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਹਾਸਿਲ ਕੀਤੇ।
ਗ੍ਰੀਨ ਮਾਡਲ ਟਾਊਨ ਦੀ ਅਨੰਨਿਆ ਕਪੂਰ 99 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ,ਦਾਕਸ਼ੀ ਸ਼ੁਕਲਾ ਅਤੇ ਸ਼ਿਖਰ ਮਹਾਜਨ 98.4 ਪ੍ਰਤੀਸ਼ਤ ਅੰਕ ਲੈ ਕੇ ਦੂਸਰੇ ਸਥਾਨ ‘ਤੇ ਰਹੇ ਜਦੋਂਕਿ ਭਵਿਆ ਖੋਸਲਾ 98.2 ਪ੍ਰਤੀਸ਼ਤ ਅੰਕ ਲੈ ਕੇ ਤੀਜੇ ਸਥਾਨ ਉੱਤੇ ਰਹੀ।
ਲੋਹਾਰਾਂ ਬ੍ਰਾਂਚ ਦੀ ਮੌਸਮੀ 98.2 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚ ਪਹਿਲੇ ਸਥਾਨ ਉੱਤੇ ਰਹੀ। ਜੈਸਿਕਾ 97.6 ਪ੍ਰਤੀਸ਼ਤ ਅੰਕ ਲੈ ਕੇ ਦੂਜੇ ਸਥਾਨ ਉੱਤੇ ਅਤੇ ਵਰਦਾਨ ਸੇਠ 97.4ਪ੍ਰਤੀਸ਼ਤ ਅੰਕ ਲੈ ਕੇ ਤੀਜੇ ਸਥਾਨ ਉੱਤੇ ਰਿਹਾ।


ਰਾਇਲ ਵਰਲਡ ਸਕੂਲ ਵਿੱਚ ਸਹਿਜਬੀਰ 91.6 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚ ਪਹਿਲੇ ਸਥਾਨ ਉੱਤੇ ਰਹੀ।ਤਨਪ੍ਰੀਤ 90.8 ਪ੍ਰਤੀਸ਼ਤ ਅੰਕ ਲੈ ਕੇ ਦੂਜੇ ਸਥਾਨ ਉੱਤੇ ਅਤੇ ਬੌਨਿਸ਼ਾ 90.4 ਪ੍ਰਤੀਸ਼ਤ ਅੰਕ ਲੈ ਕੇ ਤੀਜੇ ਸਥਾਨ ਉੱਤੇ ਰਹੀ।
ਅੰਗਰੇਜ਼ੀ ਵਿਸ਼ੇ ਵਿੱਚ ਕੁੱਲ 5 ਵਿਦਿਆਰਥੀਆਂ ਨੇ ਅਧਿਕਤਮ ਅੰਕ 100 ਪ੍ਰਾਪਤ ਕੀਤੇ, ਗਣਿਤ ਵਿੱਚ 4,ਸਾਇੰਸ ਵਿੱਚ 7,ਸਮਾਜਿਕ ਵਿਗਿਆਨ ਵਿੱਚ 4 ਅਤੇ ਪੰਜਾਬੀ ਵਿੱਚ 2 ਵਿਦਿਆਰਥੀਆਂ ਨੇ ਅਧਿਕਤਮ 100 ਅੰਕ ਪ੍ਰਾਪਤ ਕੀਤੇ।
ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ (ਜੀਐੱਮਟੀ), ਸ਼ਾਲੂ ਸਹਿਗਲ (ਲੋਹਾਰਾਂ),ਮੀਨਾਕਸ਼ੀ ਸ਼ਰਮਾ (ਰਾਇਲ ਵਰਲਡ) ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ ਉੱਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।
ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾਕਟਰ ਅਨੂਪ ਬੌਰੀ ਨੇ ਸਾਰੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *