ਕਰਤਾਰਪੁਰ, 14 ਫਰਵਰੀ (ਦਾ ਮਿਰਰ ਪੰਜਾਬ) ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਨੇ ਕਰਤਾਰਪੁਰ ਹਲਕੇ ਵਿਚ ਪਿਛਲੇ 5 ਸਾਲਾਂ ਵਿਚ ਕੁਝ ਨਹੀਂ ਕੀਤਾ, ਲੋਕ ਹੁਣ ਬਸਪਾ-ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਿਆਰ ਬਰ-ਤਿਆਰ ਹਨ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਨੇ ਪਿਛਲੇ ਪੰਜਾਂ ਸਾਲਾਂ ਵਿਚ ਕੱਖ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਥੋ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਕਿਤੇ ਕਿਤੇ ਹਲਕੇ ਵਿਚ ਦੁਪਹਿਰ ਤੋਂ ਬਾਅਦ ਆਉਂਦੇ ਸੀ ਅਤੇ ਚਾਰ ਵਜੇ ਵਾਪਸ ਘਰ ਨੂੰ ਚਲੇ ਜਾਂਦੇ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਨੇ ਹਲਕੇ ਦਾ ਵਿਕਾਸ ਤਾ ਕੀ ਕਰਨਾ ਸੀ ਆਪਣੇ ਪਿੰਡ ਦੀਆਂ ਗਲੀਆਂ ਤੱਕ ਨਹੀ ਬਣਾ ਸਕੇ। ਵਿਧਾਇਕ ਦੇ ਘਰ ਦੇ ਮੂਹਰੇ ਵਾਲੀ ਗਲੀ ਵੀ ਕੱਚੀ ਹੈ ਅਤੇ ਪਿੰਡ ਦਾ ਬਹੁਤ ਹੀ ਬੁਰਾ ਹਾਲ ਹੈ। ਬਲਵਿੰਦਰ ਅੰਬੇਡਕਰ ਨੇ ਕਿਹਾ ਕਿ ਮੈਂ ਸਾਰੇ ਹਲਕੇ ਵਿੱਚ ਘੁੰਮ ਕੇ ਦੇਖਿਆ ਹੈ ਸਾਰੇ ਪਾਸੇ ਹੀ ਬੁਰਾ ਹਾਲ ਹੈ।
ਇਸੇ ਤਰ੍ਹਾਂ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਹਲਕੇ ਅੰਦਰ ਪੈਂਦੇ ਪਿੰਡ ਨੰਗਲ ਅਤੇ ਕਰਤਾਰਪੁਰ ਸ਼ਹਿਰ ਵਿੱਚ ਪੈਂਦੇ ਅਲੱਗ-ਅਲੱਗ ਮੁਹਲਿਆਂ ਵਿੱਚ ਡੋਰ ਤੋਂ ਡੋਰ ਪ੍ਰਚਾਰ ਕੀਤਾ। ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਬਲਵਿੰਦਰ ਕੁਮਾਰ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਮੁਹੱਲੇ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿਤੀ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ t ਛੋਟੀਆਂ ਛੋਟੀਆਂ ਮੁਸ਼ਕਲਾਂ ਇਨ੍ਹਾਂ ਨੂੰ ਗਠਜੋੜ ਦੀ ਸਰਕਾਰ ਹੋਣ ਤੇ ਹੱਲ ਕੀਤਾ ਜਾਵੇਗਾ।





